Tuesday, October 20, 2026
Home Latest ਲੁੱਟਾ ਖੋਹਾ ਚੋਰੀਆਂ ਤੇ ਨਸ਼ਾ ਤਸਕਰੀ ਕਰਨ ਵਾਲੇ ਆਰੋਪੀ ਕਾਬੂ

ਲੁੱਟਾ ਖੋਹਾ ਚੋਰੀਆਂ ਤੇ ਨਸ਼ਾ ਤਸਕਰੀ ਕਰਨ ਵਾਲੇ ਆਰੋਪੀ ਕਾਬੂ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਜ਼ਿਲ੍ਹਾ ਕਪੂਰਥਲਾ ਦੇ ਐਸਐਸਪੀ  ਗੋਰਵ ਤੂਰਾ ਕਪੂਰਥਲਾ ਵੱਲੋ ਸਬ-ਡਵੀਜਨ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਵਿੱਚ ਕੁਝ ਦਿਨਾ ਤੋ ਸਰਗਰਮ ਹੋਏ ਲੁੱਟਾ ਖੋਹਾ ਕਰਨ ਵਾਲੇ ਮਾੜੇ  ਅਨਸਰਾ ਖਿਲਾਫ ਵਿੱਡੀ ਹੋਈ ਮਹਿੰਮ ਤਹਿਤ, ਐਸਪੀ ਸਰਜੀਤ ਰਾਏ ਕਪੂਰਥਲਾ ਦੀ ਨਿਗਰਾਨੀ ਹੇਠ ਗੁਰਮੀਤ ਸਿੰਘ ਉਪ ਪੁਲਿਸ ਕਪਤਾਨ ਸਬ-ਡਵੀਜਨ ਸੁਲਤਨਾਪੁਰ ਲੋਧੀ ਦੀ ਅਗਵਾਈ ਵਿੱਚ ਇਕ ਵੱਡੀ ਪ੍ਰੈਸ ਕਾਨਫ਼ਰੰਸ ਕਰ ਦੱਸਿਆ ਕਿ  ਲਵਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੁਹੱਲਾ ਬਾਬਾ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਥਾਣਾ ਸੁਲਤਾਨਪੁਰ ਲੋਧੀ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਤੇ ਐਸ.ਆਈ ਅਰਜਨ ਸਿੰਘ ਮੁੱਖ ਅਫਸਰ ਥਾਣਾ ਤਲਵੰਡੀ ਚੌਧਰੀਆ ਤੇ ਅਧਾਰਿਤ ਪੁਲਿਸ ਟੀਮ ਵੱਲੋ ਮੁੱਕਦਮਾ ਵਿੱਚ ਗੁਰਮੇਜ ਸਿੰਘ ਉਰਫ ਗੋਜਾ ਪੁੱਤਰ ਅਵਤਾਰ ਸਿੰਘ ਵਾਸੀ ਘੜਕਾ ਥਾਣਾ ਚੋਹਲਾ ਸਾਹਿਬ ਜਿਲਾ ਤਰਨਤਾਰਨ, ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਗੁਰਮੁੱਖ ਸਿੰਘ ਵਾਸੀ ਪੱਖੂਪੁਰ ਥਾਣਾ ਚੋਹਲਾ ਸਾਹਿਬ ਜਿਲਾ ਤਰਨਤਾਰਨ ਹਾਲ ਵਾਸੀ ਭੀੜੀ ਗਲੀ ਫਤਿਆਬਾਦ ਥਾਣਾ ਗੋਇੰਦਵਾਲ ਸਾਹਿਬ ਜਿਲਾ ਤਰਨਤਾਰਨ ਅਤੇ ਜੋਬਨਪ੍ਰੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪੱਖੋਪੁਰ ਥਾਣਾ ਚੋਹਲਾ ਸਾਹਿਬ ਜਿਲਾ ਤਰਨਤਾਰਨ ਨੂੰ ਨਾਮਜਦ ਕੀਤਾ ਗਿਆ ਸੀ।

Advertisements

ਜਿਸ ਤੇ ਲਵਪ੍ਰੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪੱਖੋਪੁਰ ਥਾਣਾ ਚੋਹਲਾ ਸਾਹਿਬ ਜਿਲਾ ਤਰਨਤਾਰਨ ਅਤੇ ਗੁਰਮੇਜ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਘੜਕਾ ਥਾਣਾ ਚੋਹਲਾ ਸਾਹਿਬ ਜਿਲਾ ਤਰਨਤਾਰਨ ਨੂੰ ਕਾਬੂ ਕਰਕੇ ਇਹਨਾ ਦੇ ਕਬਜਾ ਵਿੱਚੋ 1 ਕਿਰਚ, 2000/- ਰੁਪਏ ਭਾਰਤੀ ਕਰੰਸੀ ਇੱਕ ਮੋਬਾਇਲ ਫੋਨ ਮਾਰਕਾ ਰੈਡ ਮੀ, 01 ਡੰਮੀ ਪਿਸਟਲ, 12 ਪਾਰਸਲ ਖੁੱਲੇ ਕੱਪੜੇ ਅਤੇ ਵਾਰਦਾਤ ਸਮੇ ਵਰਤਿਆ ਗਿਆ ਮੋਟਰ ਸਾਈਕਲ ਮਾਰਕਾ HF DELUXE ਬ੍ਰਾਮਦ ਕੀਤਾ ਗਿਆ। ਜੋਬਨਪ੍ਰੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪੱਖੋਪੁਰ ਥਾਣਾ ਚੋਹਲਾ ਸਾਹਿਬ ਜਿਲਾ ਤਰਨਤਾਰਨ ਦੀ ਗ੍ਰਿਫਤਾਰੀ ਬਾਕੀ ਹੈ।ਐਸ ਐਸ ਪੀ ਨੇ ਦੱਸਿਆ ਕਿ ਦੋਸ਼ੀਆਂ ਦਾ ਨਾਮ  ਗੁਰਮੇਜ ਸਿੰਘ ਉਰਫ ਗੇਜਾ ਪੁੱਤਰ ਅਵਤਾਰ ਸਿੰਘ ਵਾਸੀ ਘੜਕਾ ਥਾਣਾ ਚੋਹਲਾ ਸਾਹਿਬ ਜਿਲਾ , ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਗੁਰਮੁੱਖ ਸਿੰਘ ਵਾਸੀ ਪੱਖੂਪੁਰ ਥਾਣਾ ਚੋਹਲਾ ਸਾਹਿਬ ਜਿਲਾ ਤਰਨਤਾਰਨ  ਥਾਣਾ ਗੋਇੰਦਵਾਲ ਸਾਹਿਬ ਅਤੇ ਦੱਸਿਆ ਕਿ ਦੋਸ਼ੀ ਗੁਰਮੇਜ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਘੜਕਾ ਥਾਣਾ ਚੋਹਲਾ ਸਾਹਿਬ ਜਿਲਾ ਤਰਨਤਾਰਨ ਪਰ ਪਹਿਲਾ ਵੀ ਐਨ.ਡੀ.ਪੀ.ਐਸ.ਐਕਟ ਤਹਿਤ ਥਾਣਾ ਚੋਹਲਾ ਸਾਹਿਬ, ਤਰਨ ਤਾਰਨ ਵਿਖੇ ਮੁਕੱਦਮਾ ਦਰਜ ਰਜਿਸਟਰ ਹੈ।ਐਸ ਐਸ ਪੀ  ਗੌਰਵ ਤੂਰਾ ਨੇ ਦੱਸਿਆ ਕਿ ਸਬ ਡਵੀਜਨ ਭੁਲੱਥ ਜਿਲਾ ਕਪੂਰਥਲਾ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਵਿੱਚ ਪਿਛਲੇ ਕੁੱਝ ਦਿਨਾ ਤੋ ਸਰਗਰਮ ਹੋਏ ਲੁੱਟਾ-ਖੋਹਾ ਕਰਨ ਵਾਲੇ ਮਾੜੇ ਅਨਸਰਾ ਖਿਲਾਫ ਵਿੰਡੀ ਹੋਈ ਮਹਿੰਮ ਤਹਿਤ,  ਸਰਬਜੀਤ ਰਾਏ ਪੁਲਿਸ ਕਪਤਾਨ, ਤਫਤੀਸ ਕਪੂਰਥਲਾ ਦੀ ਨਿਗਰਾਨੀ ਹੇਠ ਪਰਮਿੰਦਰ ਸਿੰਘ ਮੰਡ ਉਪ ਪੁਲਿਸ ਕਪਤਾਨ ਪੁਲਿਸ ਜਿਲਾ ਕਪੂਰਥਲਾ, ਕਰਨੈਲ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਭੁਲੱਬ, ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਕਪੂਰਥਲਾ ਅਤੇ ਐਸ.ਆਈ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਭਲੱਬ ਦੇ ਅਧਾਰਿਤ ਬਣਾਈਆ ਗਈਆ ਪੁਲਿਸ ਟੀਮਾ ਵੱਲੋ ਕਰਤਾਰਪੁਰ ਤੇ ਕਿਸ਼ਨਗੜ ਰੋੜ ਨਜਦੀਕ ਨੇੜੇ ਗੁਰੂਦੁਵਾਰਾ ਗੰਗਸਰ ਸਾਹਿਬ ਕਰਤਾਰਪੁਰ ਜਿਲਾ ਜਲੰਧਰ ਤੋਂ ਤੇਜਿੰਦਰਜੀਤ ਉਰਫ ਹੈਪੀ ਪੁੱਤਰ ਸਤਨਾਮ ਸਿੰਘ ਵਾਸੀ ਕੁਦੋਵਾਲ ਥਾਣਾ ਕਰਤਾਰਪੁਰ ਜਿਲਾ ਜਲੰਧਰ, ਸੰਜੀਵ ਉਰਫ ਬੌਬੀ ਪੁੱਤਰ ਸਤਨਾਮ ਸਿੰਘ ਵਾਸੀ ਰੱਜਬ ਥਾਣਾ ਕਰਤਾਰਪੁਰ ਜਿਲਾ ਜਲੰਧਰ, ਦਰਸ਼ਨ ਸਿੰਘ ਉਰਫ ਨਿੱਕਾ ਪੁੱਤਰ ਬਖਸ਼ੀਸ਼ ਸਿੰਘ ਵਾਸੀ ਕੁਰਾਲਾ ਥਾਣਾ ਕਰਤਾਰਪੁਰ ਜਿਲਾ ਜਲੰਧਰ ਨੂੰ ਕਾਬੂ ਕਰਕੇ ਤਿੰਨਾ ਦੇ ਕਬਜੇ ਵਿੱਚ ਇੱਕ ਖਿਲੋਣਾ ਪਿਸਤੌਲ ਇੱਕ ਚਾਕੂ ਇੱਕ ਪੇਚਕਸ ਅਤੇ ਇੱਕ ਮੋਟਰ ਸਾਈਕਲ ਬਿਨਾ ਨੰਬਰੀ ਮਾਰਕਾ ਸਪੈਲਡਰ ਬਰਾਮਦ ਕੀਤਾ ਗਿਆ।

ਜਿਹਨਾ ਦੇ ਖਿਲਾਫ ਮੁੱਕਦਮਾ ਨੰਬਰ 73 ਮਿਤੀ 5 ਦਸੰਬਰ ਅਧੀਨ ਧਾਰਾ 309 (4) ਬੀਐਨਐਸ ਥਾਣਾ ਭੁਲੱਥ ਜਿਲਾ ਕਪੂਰਥਲਾ ਦਰਜ ਰਜਿਸਟਰ ਹੈ ।ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਦੋਰਾਨੇ ਪੁੱਛ ਗਿੱਛ ਮਨੀਆ ਕਿ1.ਮਿਤੀ 4 ਦਸੰਬਰ ਨੂੰ ਤਜਿੰਦਰਜੀਤ ਉਰਫ ਹੈਪੀ, ਸੰਜੀਵ ਉਰਫ ਬੋਬੀ ਅਤੇ ਦਰਸ਼ਨ ਸਿੰਘ ਉਰਫ ਨਿੱਕਾ ਨੇ ਨਡਾਲਾ ਮੈਡੀਕਲ ਦੁਕਾਨ ਦੇ ਅੰਦਰ ਜਾ ਕੇ ਗਲਾ ਤੋੜਨ ਦੀ ਕੋਸ਼ਿਸ਼ ਕੀਤੀ ਸੀ 2.ਮਿਤੀ 4 ਦਸੰਬਰ ਨੂੰ ਚੰਦੀ ਸਵੀਟ ਸੋਪ ਅੱਡਾ ਕਮਰਾਵਾ ਭੋਗਪੁਰ ਰੋਡ ਭੁਲੱਥ ਤੋ ਤਜਿੰਦਰਜੀਤ ਉਰਫ ਹੈਪੀ,ਬਲਵੀਰ ਉਰਫ ਬੱਧੂ ਤੇ ਸੰਜੀਵ ਉਰਫ ਬੋਬੀ ਵਾਸੀਆਨ ਰਜਬ ਜਿਲਾ ਜਲੰਧਰ ਤੋ 40,000 ਰੁਪਏ ਦੀ ਖੋਹ ਕੀਤੀ ਸੀ ਅਤੇ 3.ਮਿਤੀ 5 ਦਸੰਬਰ ਨੂੰ ਭੁਲੱਥ ਭੋਗਪੁਰ ਰੋਡ ਤੋਂ ਪਿਸਤੌਲ ਦੀ ਨੋਕ ਤੇ ਕਿਸਾਨ ਸੇਲ ਕਾਰਪੋਰੇਸ਼ਨ ਸੈਨਟਰੀ ਦੀ ਦੁਕਾਨ ਤੋਂ ਤਜਿੰਦਰਜੀਤ ਉਰਫ ਹੈਪੀ, ਬਲਵੀਰ ਉਰਫ ਬੱਧੂ ਅਤੇ ਸੰਜੀਵ ਉਰਫ ਬੋਬੀ ਵਾਸੀਆਨ ਰਜਬ ਥਾਣਾ ਕਰਤਾਰਪੁਰ ਜਲੰਧਰ ਅਤੇ ਦਰਸ਼ਨ ਸਿੰਘ ਉਰਫ ਨਿੱਕਾ ਵਾਸੀ ਕੁਰਾਲਾ ਜਿਲਾ ਜਲੰਧਰ ਨੇ ਗਲੇ ਵਿੱਚੋਂ 5000 ਰੁ: ਦੀ ਖੋਹ ਕੀਤੀ ਸੀ।ਕਰੀਬ ਹਫਤਾ ਪਹਿਲਾ ਪੰਚਰੰਗਾ ਭੋਗਪੁਰ ਤੋ ਕਰਿਆਨੇ ਦੀ ਦੁਕਾਨ ਤੋ ਤਜਿੰਦਰਜੀਤ ਉਰਫ ਹੈਪੀ,ਬਲਵੀਰ ਉਰਫ ਬੱਧੂ,ਸੰਜੀਵ ਉਰਫ ਬੋਬੀ ਨੇ 9500 ਰੁਪਏ ਦੀ ਖੋਹ ਕੀਤੀ ਸੀ।ਦੋਸੀਆਨ ਉਕਤਾਂਨ ਦੀ ਪੁੱਛਗਿੱਛ ਤੋ ਹੁਣ ਤੱਕ ਜਿਲਾ ਕਪੂਰਥਲਾ ਅਤੇ ਜਿਲਾ ਜਲੰਧਰ ਦਿਹਾਤੀ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਕੁੱਲ 04 ਅਨਸੁਲ ਮੁਕੱਦਮੇ ਟਰੇਸ ਕਰਨ ਵਿੱਚ ਕਾਮਯਾਬੀ ਹਾਸਿਲ ਹੋਈ ਹੈ।

ਇਹਨਾ ਪਾਸੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਹੋਰ ਅਹਿਮ ਖੁਲਾਸੇ ਅਤੇ ਬ੍ਰਮਦਗੀ ਹੋਣ ਦੀ ਸੰਭਵਾਨਾ है ਐਸ ਐਸ ਪੀ ਨੇ ਦੋਸ਼ੀਆਂ ਦੇ ਨਾਮ  ਤੇਜਿੰਦਰਜੀਤ ਉਰਫ ਹੈਪੀ ਪੁੱਤਰ ਸਤਨਾਮ ਸਿੰਘ ਵਾਸੀ ਕੁਦੋਵਾਲ ਥਾਣਾ ਕਰਤਾਰਪੁਰ ਜਿਲਾ ਜਲੰਧਰ  ਸੰਜੀਵ ਉਰਫ ਬੌਬੀ ਪੁੱਤਰ ਸਤਨਾਮ ਸਿੰਘ ਵਾਸੀ ਰੰਜਵ ਥਾਣਾ ਕਰਤਾਰਪੁਰ ਜਿਲਾ ਜਲੰਧਰ ਉਮਰ 22 ਸਾਲ ਦਰਸ਼ਨ ਸਿੰਘ ਉਰਫ ਨਿੱਕਾ ਪੁੱਤਰ ਬਖਸ਼ੀਸ਼ ਸਿੰਘ ਵਾਸੀ ਕੁਰਾਲਾ ਥਾਣਾ ਕਰਤਾਰਪੁਰ ਜਿਲਾ ਜਲੰਧਰ ਹੋਈ ਹੈ ਓਹਨਾ ਦੱਸਿਆ ਕਿ ਇਹਨਾਂ ਕੋ ਇੱਕ ਪਿਸਤੌਲ ਖਿਲੋਣਾ. ਇੱਕ ਮੋਟਰ ਸਾਈਕਲ ਬਿਨਾ ਨੰਬਰੀ ਮਾਰਕਾ ਸਪੈਲਡਰ ਇੱਕ ਪੇਚਕਸਇੱਕ ਚਾਕੂ ਤੇਜਧਾਰ ਬਰਾਮਦ ਕੀਤੇ ਗਏ ਭਾਰਤੀ ਕਰੰਸੀ 8200/-ਰੁਪਏ ਬਰਾਮਦ ਕੀਤੇ ਹਨ ਅਤੇ ਪੁੱਛ ਗਿੱਛ ਦੌਰਾਨ ਹਾਲੇ ਹੋਰ ਭੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here