Sunday, October 11, 2026
Home Chandigarh ਤੇਜ਼ ਰਫ਼ਤਾਰ ਆਟੋ ਨੇ 7 ਸਾਲਾਂ ਬੱਚੀ ਨੂੰ ਮਾਰੀ ਟੱਕਰ, ਮੌ-ਤ

ਤੇਜ਼ ਰਫ਼ਤਾਰ ਆਟੋ ਨੇ 7 ਸਾਲਾਂ ਬੱਚੀ ਨੂੰ ਮਾਰੀ ਟੱਕਰ, ਮੌ-ਤ

ਮੋਹਾਲੀ (ਦ ਸਟੈਲਰ ਨਿਊਜ਼)। ਮੋਹਾਲੀ ਵਿੱਚ ਪਾਰਕ ਦੇ ਨਾਲ ਸੜਕ ਪਾਰ ਕਰ ਰਹੀ 7 ਸਾਲਾ ਬੱਚੀ ਨੂੰ ਤੇਜ਼ ਰਫ਼ਤਾਰ ਆਟੋ ਵੱਲੋਂ ਟੱਕਰ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਬੱਚੀ ਦੀ ਪਹਿਚਾਣ ਆਰਾਧਿਆ ਉਮਰ 7 ਸਾਲਾਂ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਆਰਾਧਿਆ ਦੇ ਦਾਦਾ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਉਹ ਆਪਣੀ 9 ਸਾਲਾਂ ਤੇ 7 ਸਾਲਾਂ ਪੋਤੀ ਆਰਾਧਿਆ ਨਾਲ ਘਰ ਦੇ ਸਾਹਮਣੇ ਪਾਰਕ ਵਿੱਚ ਸੈਰ ਕਰਨ ਗਿਆ ਹੋਇਆ ਸੀ ਤੇ ਇਸ ਦੌਰਾਨ ਆਰਾਧਿਆ ਅਚਾਨਕ ਘਰ ਵੱਲ ਨੂੰ ਜਾਣ ਲੱਗ ਗਈ ਤੇ ਜਿਵੇਂ ਹੀ ਆਰਾਧਿਆ ਪਾਰਕ ਦੇ ਬਾਹਰ ਸੜਕ ਪਾਰ ਕਰਨ ਲੱਗੀ ਤਾਂ ਤੇਜ਼ ਰਫ਼ਤਾਰ ਆਟੋ ਨੇ ਉਸਨੂੰ ਟੱਕਰ ਮਾਰ ਦਿੱਤੀ।

Advertisements

ਟੱਕਰ ਇੰਨੀ ਭਿਆਨਕ ਸੀ ਕਿ ਆਰਾਧਿਆ ਦੇ ਸਿਰ ਤੇ ਸੱਟ ਲੱਗ ਗਈ ਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਆਰਾਧਿਆ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ। ਮੌਕੇ ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here