Monday, November 2, 2026
Home Latest ਕਮਿਸ਼ਨਰ ਅਨੁਪਮ ਕਲੇਰ ਦੇ ਆਈਏਐਸ ਪ੍ਰਮੋਟ ਹੋਣ ਤੇ ਨਗਰ ਨਿਗਮ ਦਫਤਰ ‘ਚ...

ਕਮਿਸ਼ਨਰ ਅਨੁਪਮ ਕਲੇਰ ਦੇ ਆਈਏਐਸ ਪ੍ਰਮੋਟ ਹੋਣ ਤੇ ਨਗਰ ਨਿਗਮ ਦਫਤਰ ‘ਚ ਖੁਸ਼ੀ ਦੀ ਲਹਿਰ: ਸੁਸ਼ਾਂਤ ਭਾਟੀਆ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ ਅਨੁਪਮ ਕਲੇਰ ਦੇ ਆਈਏਐਸ ਪ੍ਰਮੋਟ ਹੋਣ ਤੇ ਨਗਰ ਨਿਗਮ ਕਪੂਰਥਲਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭੰਗੜਾ ਪਾਕੇ ਖੁਸ਼ੀ ਮਨਾਈ ਇਸ ਮੌਕੇ ਸਕੱਤਰ ਨਗਰ ਨਿਗਮ ਸੁਸ਼ਾਂਤ ਭਾਟੀਆ ਨੇ ਕਿਹਾ ਕਿ ਕਮਿਸ਼ਨਰ ਅਨੁਪਮ ਕਲੇਰ ਦੇ ਆਈ ਏ ਐਸ ਪ੍ਰਮੋਟ ਹੋਣ ਤੇ ਨਗਰ ਨਿਗਮ ਦਫਤਰ ਵਿੱਚ ਖੁਸ਼ੀ ਦੀ ਲਹਿਰ ਹੈ। ਮੈਡਮ ਕਲੇਰ ਇੱਕ ਮੇਹਨਤੀ ਅਤੇ ਜੁਝਾਰੂ ਇਨਸਾਨ ਹਨ ਜੋ ਕਿ ਕਾਫੀ ਸਮੇਂ ਤੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚ ਆਪਣੀ ਸੇਵਾਵਾਂ ਦੇ ਚੁੱਕੇ ਹਨ ਤੇ ਵਰਤਮਾਨ ਚ ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ ਹਨ।

Advertisements

ਮੈਡਮ ਕਲੇਰ ਦੇ ਆਈ ਏ ਐਸ ਪ੍ਰਮੋਟ ਹੋਣ ਤੇ ਸਾਰਿਆਂ ਨੇ ਲੱਡੂ ਵੰਡਕੇ ਖੁਸ਼ੀ ਮਨਾਈ। ਇਸ ਮੌਕੇ ਮੈਡਮ ਅਨੁਪਮ ਕਲੇਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਐਮ ਟੀ ਪੀ ਬਲਵਿੰਦਰ ਸਿੰਘ, ਏ ਟੀ ਪੀ ਵਿਕਾਸ ਦੁਆ, ਮਨੋਜ ਰੱਤੀ, ਇੰਸਪੈਕਟਰ ਭਜਨ ਸਿੰਘ ਸਹਿਤ ਵੱਡੀ ਗਿਣਤੀ ਚ ਨਗਰ ਨਿਗਮ ਦੇ ਅਫਸਰਾਂ ਅਤੇ ਕਰਮਚਾਰੀਆਂ ਦਾ ਹਜ਼ੂਮ ਹਾਜ਼ਿਰ ਸੀ। 

LEAVE A REPLY

Please enter your comment!
Please enter your name here