Monday, October 19, 2026
Home Latest ਵਿਦੇਸ਼ ਭੇਜਣ ਦੇ ਨਾ ਤੇ ਮਹਿਤਾਬਗੜ੍ਹ ਮੁਹੱਲੇ ਦੀ ਔਰਤ ਨਾਲ ਇੱਕ ਵਿਅਕਤੀ...

ਵਿਦੇਸ਼ ਭੇਜਣ ਦੇ ਨਾ ਤੇ ਮਹਿਤਾਬਗੜ੍ਹ ਮੁਹੱਲੇ ਦੀ ਔਰਤ ਨਾਲ ਇੱਕ ਵਿਅਕਤੀ ਨੇ 8 ਲੱਖ ਦੀ ਮਾਰੀ ਠੱਗੀ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਕਪੂਰਥਲਾ ਦੇ ਮੁਹੱਲਾ ਮਹਿਤਾਬਗੜ੍ਹ ਦੀ ਰਹਿਣ ਵਾਲੀ ਮਹਿਲਾ ਨੇ ਆਪਣੇ ਬੇਟੇ ਨੂੰ ਵਿਦੇਸ਼ ਭੇਜਣਾ ਸੀ ਜਿਸਤੇ ਉਸਦੇ ਜਾਨ ਪਹਿਚਾਣ ਦੇ ਜਸਵੀਰ ਸਿੰਘ ਵਾਸੀ ਤਲਵੰਡੀ ਚੌਧਰੀਆਂ ਨੇ ਉਸਦੇ ਬੇਟੇ ਨੂੰ 8 ਲੱਖ ਰੁਪਏ ਚ ਵਿਦੇਸ਼ ਭੇਜਣ ਦੀ ਗੱਲ ਤਹਿ ਹੋ ਗਈ ਤੇ ਉਕਤ ਏਜੇਂਟ ਨੇ ਸਾਰੇ ਪੈਸੇ ਵੀ ਲੈ ਲਏ ਪ੍ਰੰਤੂ 1 ਸਾਲ ਬੀਤ ਜਾਨ ਦੇ ਬਾਵਜੂਦ ਉਕਤ ਏਜੇਂਟ ਨੇ ਉਸਦੇ ਪੁੱਤਰ ਨੂੰ ਵਿਦੇਸ਼ ਨਹੀਂ ਭੇਜਿਆ ਹੁਣ ਪੀੜਿਤ ਔਰਤ ਇਨਸਾਫ ਲਈ ਭਾਰਤੀ ਆਮ ਜਨਤਾ ਪਾਰਟੀ ਕੋਲ ਪੁੱਜੀ।

Advertisements

ਇਸ ਮੌਕੇ ਪਾਰਟੀ ਦੇ ਜਿਲਾ ਪ੍ਰਧਾਨ ਸੰਤੋਖ ਸਿੰਘ,ਸੀਨੀਅਰ ਆਗੂ ਗੁਰਪ੍ਰੀਤ ਸਿੰਘ ਧਾਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਪੀੜਿਤ ਦੀ ਹਿਮਾਇਤ ਦਿੰਦਿਆਂ ਕਿਹਾ ਕਿ ਸਾਡੇ ਵਲੋਂ ਪਾਰਟੀ ਪੱਧਰ  ਤੇ ਸਾਰੇ ਅਫਸਰਾਂ ਨੂੰ ਪੀੜਿਤ ਮਹਿਲਾ ਨਾਲ ਹੋ ਕੇ ਉੱਚ ਪੁਲਿਸ ਅਧਿਕਾਰੀਆਂ ਨੂੰ ਦਰਖਾਸਤਾਂ ਪਾਈਆਂ ਜਾਣਗੀਆਂ, ਸੁਣਵਾਈ ਨਾ ਹੋਣ ਦੇ ਵਿਰੋਧ ਚ 11 ਜਨਵਰੀ ਦਿਨ ਸ਼ਨੀਵਾਰ ਨੂੰ ਠੱਗ ਦੇ ਘਰ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here