Saturday, October 17, 2026
Home Hoshiarpur ਮੁਫਤ ਰੈਫ੍ਰਿਜਰੇਸ਼ਨ ਤੇ ਏਅਰ-ਕੰਡੀਸ਼ਨਿੰਗ ਸਿਖਲਾਈ ਕੋਰਸ 5 ਫ਼ਰਵਰੀ ਤੋਂ ਸ਼ੁਰੂ

ਮੁਫਤ ਰੈਫ੍ਰਿਜਰੇਸ਼ਨ ਤੇ ਏਅਰ-ਕੰਡੀਸ਼ਨਿੰਗ ਸਿਖਲਾਈ ਕੋਰਸ 5 ਫ਼ਰਵਰੀ ਤੋਂ ਸ਼ੁਰੂ

The Stellar News Logo

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੀ.ਐਨ.ਬੀ ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ, ਜ਼ਿਲ੍ਹਾ ਪ੍ਰੀਸ਼ਦ ਬਿਲਡਿੰਗ ਵਿੱਚ ਰੈਫ੍ਰਿਜਰੇਸ਼ਨ ਅਤੇ ਏਅਰ-ਕੰਡੀਸ਼ਨਿੰਗ ਦਾ 30 ਦਿਨਾਂ ਦਾ ਮੁਫ਼ਤ ਸਿਖਲਾਈ ਕੋਰਸ 5 ਫਰਵਰੀ 2025 ਤੋਂ  ਸ਼ੁਰੂ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਰਜਿੰਦਰ ਕੁਮਾਰ ਭਾਟੀਆ ਨੇ ਦੱਸਿਆ ਕਿ ਚਾਹਵਾਨ ਨੌਜਵਾਨ 14 ਜਨਵਰੀ 2025 ਤੋਂ 5 ਫਰਵਰੀ 2025 ਤੱਕ ਸੰਸਥਾ ਜਾਂ ਵਟਸਅੱਪ ਨੰਬਰ 94632-84447 ’ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਇਸ ਕੋਰਸ ਲਈ ਜ਼ਰੂਰੀ ਦਸਤਾਵੇਜ ਜਿਵੇਂ ਆਧਾਰ ਕਾਰਡ ਦੀ ਕਾਪੀ, ਯੋਗਤਾ ਸਰਟੀਫਿਕੇਟ, ਪਾਸਪੋਰਟ ਸਾਈਜ਼ ਫੋਟੋਆਂ ਅਤੇ ਐਸ.ਸੀ/ਬੀ.ਬੀ.ਐਲ ਸਰਟੀਫਿਕੇਟ ਜੇਕਰ ਕੋਈ ਹੋਵੇ।

Advertisements

ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਬਿਲਕੁਲ ਮੁਫ਼ਤ ਦਿੱਤੀ ਜਾਵੇ ਅਤੇ ਇੰਸਟੀਚਿਊਟ ਵਿਚ ਬਿਨ੍ਹਾਂ ਕਿਸੇ ਫੀਸ ਤੋਂ ਦੁਪਹਿਰ ਦਾ ਖਾਣਾ/ਚਾਹ ਦਿੱਤੀ ਜਾਵੇਗੀ। ਸਿਖਲਾਈ ਤੋਂ ਬਾਅਦ ਸਿਖਿਆਰਥੀਆਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਅਤੇ ਸਿਖਿਆਰਥੀਆਂ ਨੂੰ (ਜੇਕਰ ਯੋਗ ਹੋਵੇ) ਕਰਜ਼ੇ ਦੀ ਸਹੂਲਤ ਲਈ ਹਰ ਸੰਭਵ ਮਦਦ ਦਿੱਤੀ ਜਾਂਦੀ ਹੈ । ਵਧੇਰੇ ਜਾਣਕਾਰੀ ਲਈ ਫੋਨ ਨੰਬਰ 62842-10727, 78889-65596 (ਫੈਕਲਟੀ) 78892-71580  ’ਤੇ ਸੰਪਕਰ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here