Monday, October 12, 2026
Home Chandigarh 500 ਰੁ. ਚੋਰੀ ਕਰਕੇ ਨਟਖਟ ਚੋਰ ਹੋਇਆ ਫਰਾਰ, ਘਟਨਾ CCTV ‘ਚ ਕੈਦ

500 ਰੁ. ਚੋਰੀ ਕਰਕੇ ਨਟਖਟ ਚੋਰ ਹੋਇਆ ਫਰਾਰ, ਘਟਨਾ CCTV ‘ਚ ਕੈਦ

ਮੋਹਾਲੀ (ਦ ਸਟੈਲਰ ਨਿਊਜ਼)। ਮੋਹਾਲੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਪੜ੍ਹ ਕੇ ਤੁਸੀਂ ਹੈਰਾਨ ਵੀ ਹੋਵੇਗੇ ਅਤੇ ਤੁਹਾਡਾ ਹਾਸਾ ਵੀ ਨਿਕਲ ਆਵੇਗਾ। ਮੋਹਾਲੀ ਦੇ ਸੰਤ ਡਿਪਾਰਟਮੈਂਟ ਸਟੋਰ ਦੇ ਵਿੱਚ ਇਕ ਨਟਖਟ ਚੂਹਾ 500 ਰੁਪਏ ਚੋਰੀ ਕਰਕੇ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਦੁਕਾਨਦਾਰ 500 ਰੁਪਏ ਦੀ ਬੋਹਣੀ ਕਰਕੇ ਅੰਦਰੋਂ ਕੁੱਝ ਸਮਾਨ ਲੈਣ ਗਿਆ ਸੀ ਤਾਂ ਓਨੀ ਦੇਰ ਨੂੰ ਚੂਹਾ 500 ਦਾ ਨੋਟ ਮੂੰਹ ਵਿੱਚ ਪਾ ਕੇ ਫ਼ਰਾਰ ਹੋ ਗਿਆ।

Advertisements

ਜਦੋਂ ਦੁਕਾਨ ਮਾਲਕ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ 500 ਦਾ ਨੋਟ ਗਲੇ ਵਿੱਚ ਨਹੀਂ ਹੈ ਤੇ ਉਹ ਇਧਰ ਉਧਰ ਪੈਸੇ ਲੱਭਣ ਲੱਗ ਗਿਆ ਤੇ ਜਦੋਂ ਉਸਨੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਉਸਦੇ ਤਾਂ ਹੋਸ਼ ਹੀ ਉਡ ਗਏ। ਉਸਨੇ ਦੇਖਿਆ ਕਿ 500 ਦਾ ਨੋਟ ਇੱਕ ਚੂਹਾ ਲੈ ਕੇ ਫਰਾਰ ਹੋ ਗਿਆ ਹੈ। ਦੁਕਾਨਦਾਰ ਦਾ ਕਹਿਣਾ ਹੈ ਕਿ ਚੂਹਾ ਕਿਸੇ ਪਾਸੋਂ ਟ੍ਰੇਨਿੰਗ ਲੈ ਕੇ ਤਾਂ ਨਹੀਂ ਪੈਸੇ ਦੀ ਚੋਰੀ ਕਰ ਰਿਹਾ ਹੈ। ਉਸਦਾ ਕਹਿਣਾ ਹੈ ਕਿ ਕਿਤੇ ਚੂਹਾ ਪੈਸੇ ਚੋਰੀ ਕਰਕੇ ਆਪਣੀ ਖੁੱਡ ਤਾਂ ਨਹੀਂ ਭਰ ਰਿਹਾ। ਦੁਕਾਨਦਾਰ ਚੂਹੇ ਨੂੰ ਲਭਣ ਦੀ ਕੋਸ਼ਿਸ਼ ਕਰ ਰਿਹਾ ਹੈ।

LEAVE A REPLY

Please enter your comment!
Please enter your name here