
ਚੰਡੀਗੜ੍ਹ (ਦ ਸਟੈਲਰ ਨਿਊਜ਼)। ਨਗਰ ਨਿਗਮ ਵਿੱਚ ਮੇਅਰ ਦੇ ਅਹੁਦੇ ਲਈ ਹੋਈਆਂ ਚੋਣਾਂ ਦੇ ਨਤੀਜੇ ਆ ਗਏ ਹਨ। ਇੱਕ ਵਾਰ ਫਿਰ ਤੋਂ ਭਾਜਪਾ ਨੇ ਬਾਜੀ ਮਾਰੀ ਹੈ। ਭਾਜਪਾ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਨੇ 19 ਵੋਟਾਂ ਹਾਸਿਲ ਕਰ ਜਿੱਤ ਹਾਸਿਲ ਕੀਤੀ ਹੈ। ਇੱਕ ਵੋਟ ਨੂੰ ਰੱਦ ਕੀਤਾ ਗਿਆ ਸੀ ਅਤੇ ਤਿੰਨ ਕੌਂਸਲਰਾਂ ਵੱਲੋਂ ਕ੍ਰਾਸ ਵੋਟਿੰਗ ਹੋਈ ਹੈ। ਇੰਡੀਆ ਗਠਜੋੜ ਦੀ ਪ੍ਰੇਮਲਤਾ ਨੂੰ ਸਿਰਫ 17 ਵੋਟਾਂ ਹਾਸਿਲ ਹੋਈਆਂ ਹਨ। ਇੰਡੀਆ ਗਠਜੋੜ ਦੇ ਜਸਬੀਰ ਸਿੰਘ ਬੰਟੀ ਸੀਨੀਅਰ ਡਿਪਟੀ ਮੇਅਰ ਬਣੇ ਹਨ।
Advertisements













