Monday, November 2, 2026
Home Latest ਮੰਜੂਰੀ ਤੋ ਬਿਨ੍ਹਾਂ ਪ੍ਰਾਪਰਟੀ/ਬਿਲਡਿੰਗ/ਦੁਕਾਨ ਵਿੱਚ ਕਿਸੇ ਤਰ੍ਹਾਂ ਦੀ ਵੀ ਤਬਦੀਲੀ ਕੀਤੇ ਜਾਣ...

ਮੰਜੂਰੀ ਤੋ ਬਿਨ੍ਹਾਂ ਪ੍ਰਾਪਰਟੀ/ਬਿਲਡਿੰਗ/ਦੁਕਾਨ ਵਿੱਚ ਕਿਸੇ ਤਰ੍ਹਾਂ ਦੀ ਵੀ ਤਬਦੀਲੀ ਕੀਤੇ ਜਾਣ ਤੇ ਨਗਰ ਨਿਗਮ ਦੇ ਧਿਆਨ ਵਿੱਚ ਲਿਆਂਦਾ ਜਾਵੇ: ਕਮਿਸ਼ਨਰ

The Stellar News Logo

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਨਗਰ ਨਿਗਮ ਕਮਿਸ਼ਨਰ, ਅਨੁਪਮ ਕਲੇਰ, ਆਈ.ਏ.ਐੱਸ, ਕਪੂਰਥਲਾ ਦੇ ਹੁਕਮਾਂ ਮੁਤਾਬਿਕ ਸ਼ਹਿਰ ਵਿੱਚ ਨਗਰ ਨਿਗਮ ਦੀਆਂ ਰੈਂਟ/ਲੀਜ ਤੇ ਦਿੱਤੀਆ ਪ੍ਰਾਪਰਟੀਆ ਨੂੰ ਜੇਕਰ ਕੋਈ ਵੀ ਨਗਰ ਨਿਗਮ ਦੀ ਮੰਜੂਰੀ ਤੋ ਬਿਨ੍ਹਾਂ ਪ੍ਰਾਪਰਟੀ/ਬਿਲਡਿੰਗ/ਦੁਕਾਨ ਵਿੱਚ ਕਿਸੇ ਤਰ੍ਹਾਂ ਦੀ ਵੀ ਤਬਦੀਲੀ ਕੀਤੀ ਗਈ ਹੈ ਤਾਂ ਉਹ ਨਗਰ ਨਿਗਮ ਦੇ ਧਿਆਨ ਵਿੱਚ ਖੁਦ ਲਿਆ ਦੇਣ ਜੇਕਰ ਨਿਗਮ ਨੂੰ ਇਸ ਸਬੰਧੀ ਪਤਾ ਲਗਦਾ ਹੈ ਕਿ ਰੈਂਟ/ਲੀਜ਼ ਤੇ ਦਿੱਤੀ ਪ੍ਰਾਪਰਟੀ/ਬਿਲਡਿੰਗ/ਦੁਕਾਨ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਤਬਦੀਲੀ ਕੀਤੀ ਹੋਈ ਹੈ ਜਾ ਹੁੰਦੀ ਪਈ ਪਾਈ ਗਈ ਤਾਂ ਉਸਦੇ ਖ਼ਿਲਾਫ਼ ਐਗਰੀਮੈਟ ਮੁਤਬਿਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਇਸਦੇ ਨਾਲ ਨਗਰ ਨਿਗਮ ਕਮਿਸ਼ਨਰ ਵਲੋ ਰੈਂਟ/ਲੀਜ਼ ਤੇ ਦਿੱਤੀਆ ਪ੍ਰਾਪਰਟੀਆ ਦੇ ਕਿਰਾਏਦਾਰਾ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਜਿਹੜੀਆ ਵੀ ਪ੍ਰਾਪਰਟੀਆ ਨਗਰ ਨਿਗਮ ਕਪੂਰਥਲਾ ਵਲੋ ਰੈਂਟ/ਲੀਜ਼ ਤੇ ਦਿੱਤੀਆ ਹੋਈਆ ਹਨ ਦਾ ਬਣਦਾ ਕਿਰਾਇਆ ਸਮੇਂ ਸਿਰ ਜਮ੍ਹਾ ਕਰਵਾਇਆ ਜਾਵੇ।

Advertisements

ਜੇਕਰ ਨਗਰ ਨਿਗਮ ਵਲੋ ਰੈਂਟ/ਲੀਜ਼ ਤੇ ਦਿੱਤੀਆ ਪ੍ਰਾਪਰਟੀਆ ਦਾ ਕਿਰਾਇਆ ਸਮੇਂ ਸਿਰ ਜਮ੍ਹਾ ਨਹੀਂ ਕਰਵਾਇਆ ਜਾਂਦਾ/ਗਿਆ ਜਾ ਜਿਹਨਾਂ ਦਾ ਬਕਾਇਆ ਲੰਬੇ ਸਮੇਂ ਤੋਂ ਪੈਂਡਿੰਗ ਹੈ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ 7 ਦਿਨ ਦੇ ਅੰਦਰ-ਅੰਦਰ ਆਪਣਾ ਬਣਦਾ ਕਿਰਾਇਆ ਦਫਤਰ ਨਗਰ ਨਿਗਮ ਪਹੰਚ ਕੇ ਜਮ੍ਹਾ ਕਰਵਾਇਆ ਜਾਵੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਨਿਗਮ ਵਲੋ ਰੈਟ/ਲੀਜ਼ ਤੇ ਦਿੱਤੀ ਪ੍ਰਾਪਰਟੀ ਦਾ ਕਬਜਾ ਲੈ ਲਿਆ ਜਾਵੇਗਾ ਅਤੇ ਪੰਜਾਬ ਮਿਊਸਪਲ ਕਾਰਪੋਰੇਸ਼ਨ ਐਕਟ 1976 ਅਧੀਨ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here