Saturday, October 17, 2026
Home Latest ਨਿਸ਼ਾਨ ਸਾਹਿਬ ਯਾਤਰਾ ਦੌਰਾਨ ਕਰੰਟ ਲੱਗਣ ਕਾਰਨ 1 ਵਿਅਕਤੀ ਦੀ ਮੌਤ, 3...

ਨਿਸ਼ਾਨ ਸਾਹਿਬ ਯਾਤਰਾ ਦੌਰਾਨ ਕਰੰਟ ਲੱਗਣ ਕਾਰਨ 1 ਵਿਅਕਤੀ ਦੀ ਮੌਤ, 3 ਜ਼ਖਮੀ

ਕੁਰੂਕਸ਼ੇਤਰ (ਦ ਸਟੈਲਰ ਨਿਊਜ਼)। ਕੁਰੂਕਸ਼ੇਤਰ ਦੇ ਪਿੰਡ ਮੋਰਥਲਾ ਵਿੱਚ ਸੰਤ ਗੁਰੂ ਰਵਿਦਾਸ ਜਯੰਤੀ ਮੌਕੇ ਕੱਢੀ ਜਾ ਰਹੀ ਨਿਸ਼ਾਨ ਸਾਹਿਬ ਯਾਤਰਾ ਦੌਰਾਨ ਨਿਸ਼ਾਨ ਸਾਹਿਬ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਤੇ 3 ਲੋਕ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਹਿਚਾਣ ਤੇਜਪਾਲ ਵਾਸੀ ਪਿੰਡ ਮੋਰਥਲਾ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਗੁਰੂ ਰਵਿਦਾਸ ਜਯੰਤੀ ਦੇ ਮੌਕੇ ਤੇ ਨਿਸ਼ਾਨ ਸਾਹਿਬ ਯਾਤਰਾ ਕੱਢੀ ਜਾ ਰਹੀ ਸੀ ਤੇ ਜਦੋਂ ਕੁੱਝ ਲੋਕ ਨਿਸ਼ਾਨ ਸਾਹਿਬ ਫੜ ਕੇ ਯਾਤਰਾ ਵਿੱਚ ਜਾ ਰਹੇ ਸਨ ਤਾਂ ਨਿਸ਼ਾਨ ਸਾਹਿਬ ਤੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵਿੱਚ ਫਸ ਗਿਆ। ਜਿਸ ਕਾਰਨ 4 ਲੋਕ ਬਿਜਲੀ ਦੇ ਝਟਕੇ ਨਾਲ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਵਿੱਚੋਂ 1 ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਜਦੋਂਕਿ 3 ਲੋਕਾਂ ਦਾ ਇਲਾਜ਼ ਚੱਲ ਰਿਹਾ ਹੈ।

LEAVE A REPLY

Please enter your comment!
Please enter your name here