Friday, October 30, 2026
Home Latest ਕਾਂਗਰਸ ਪਾਰਟੀ ਕਪੂਰਥਲਾ ਦੇ ਕੌਂਸਲਰ ਦੇ ਪੁੱਤਰ ਤੇ ਪਰਚਾ ਦਰਜ 

ਕਾਂਗਰਸ ਪਾਰਟੀ ਕਪੂਰਥਲਾ ਦੇ ਕੌਂਸਲਰ ਦੇ ਪੁੱਤਰ ਤੇ ਪਰਚਾ ਦਰਜ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਬਿਊਰੋ  ਕਪੂਰਥਲਾ ਤੋਂ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਦੇ ਖਾਸਮ ਖਾਸ ਮੰਨੇ ਜਾਂਦੇ ਕਾਂਗਰਸ ਪਾਰਟੀ ਦੇ ਵਾਰਡ ਨੰਬਰ 18 ਤੋਂ ਕੌਂਸਲਰ ਹਰਜੀਤ ਸਿੰਘ ਬੱਬਾ ਦੇ ਸਪੁੱਤਰ ਸਿਮਰਨ ਪਾਲ ਸਿੰਘ ਉਰਫ ਸਿੰਮੂ ਤੇ ਪੁਲਿਸ ਥਾਣਾ ਬਿਆਸ ਵਿਖੇ ਅਲੱਗ ਅਲੱਗ ਧਾਰਾਵਾਂ ਵਿੱਚ ਪਰਚਾ ਦਰਜ ਕੀਤਾ ਗਿਆ ਹੈ। ਉਕਤ ਪਰਚਾ ਛੇ ਵਿਅਕਤੀਆਂ ਤੇ ਦਰਜ ਹੋਇਆ ਹੈ। ਪੁਲਿਸ ਐਫਆਈਆਰ ਮੁਤਾਬਕ ਉਕਤ ਵਿਅਕਤੀ ਆਣੇ ਬਿਆਸ ਅਧੀਨ ਆਉਂਦੇ ਇੱਕ ਪਿੰਡ ਵਿੱਚ ਹੁੱਲੜਬਾਜੀ ਕਰ ਰਹੇ ਸਨ ਤੇ ਗੋਲੀਆਂ ਚਲਾ ਰਹੇ ਸਨ ਪੁਲਿਸ ਪਾਰਟੀ ਨੇ ਮੌਕੇ ਤੇ ਜਾ ਕੇ ਉਕਤ ਛੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਛੇਆਂ ਖਿਲਾਫ ਮੁਕਦਮਾ ਦਰਜ ਕਰਕੇ ਕੋਰਟ ਵਿੱਚ ਪੇਸ਼ ਕਰਕੇ ਜੇਲ ਵਿੱਚ ਭੇਜ ਦਿੱਤਾ ਉਕਤ ਮੁਜਰਮਾਂ ਖਿਲਾਫ ਅਸਲਾ ਐਕਟ ਅਧੀਨ ਅਤੇ ਹੋਰ ਧਰਾਵਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ।

Advertisements

ਇਸ ਗੱਲ ਤੋਂ ਇੱਕ ਗੱਲ ਬਿਲਕੁਲ ਸਾਫ ਹੈ ਕੀ ਪੰਜਾਬ ਸਰਕਾਰ ਨਸ਼ਾ ਵੇਚਣ ਵਾਲਿਆਂ ਵਿਰੁੱਧ ਅਤੇ ਇਹੋ ਜਿਹੇ ਗੈਂਗਸਟਰ ਲੋਕਾਂ ਵਿਰੁੱਧ ਕਾਰਵਾਈ ਕਰਨ ਲਈ ਬਿਲਕੁਲ ਤਤਪਰ ਹੈ ਪੰਜਾਬ ਪੁਲਿਸ ਮੁਤਾਬਕ ਕਿਸੇ ਵੀ ਮਾੜੇ ਅਨਸਰ ਨੂੰ ਸਮਾਜ ਵਿੱਚ ਖਰਾਬੀ ਕਰਨ ਤੇ ਬਖਸ਼ਿਆ ਨਹੀਂ ਜਾਵੇਗਾ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਹੁਣ ਦੇਖਣ ਯੋਗ ਗੱਲ ਇਹ ਹੈ ਕਿ ਹਰਜੀਤ ਸਿੰਘ ਬੱਬਾ ਖਿਲਾਫ ਕਾਂਗਰਸ ਪਾਰਟੀ ਵੱਲੋਂ ਕੋਈ ਨੋਟਿਸ ਲਿਆ ਜਾਂਦਾ ਹੈ। ਕਿਉਂਕਿ ਉਕਤ ਹਰਜੀਤ ਸਿੰਘ ਬੱਬਾ ਜੋ ਕਿ ਕਪੂਰਥਲਾ ਤੋਂ ਵਾਰਡ ਨੰਬਰ 18 ਤੇ ਕੌਂਸਲਰ ਹਨ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਖਾਸਮ ਖਾਸ ਹਨ ਇੱਥੇ ਇੱਕ ਗੱਲ ਹੋਰ ਦੱਸਣ ਯੋਗ ਹੈ ਕਿ ਸਿਮਰਨ ਪਾਲ ਸਿੰਘ ਦੀ ਮਾਤਾ ਜੀ ਵੀ ਕਪੂਰਥਲੇ ਤੋਂ ਕੌਂਸਲਰ ਰਹਿ ਚੁੱਕੇ ਹਨ ਅਤੇ ਕਪੂਰਥਲਾ ਨਗਰ ਕੌਂਸਲ ਦੇ ਤਕਰੀਬਨ ਪੰਜ ਸਾਲ ਪ੍ਰਧਾਨ ਰਹਿ ਚੁੱਕੇ ਹਨ।

LEAVE A REPLY

Please enter your comment!
Please enter your name here