Sunday, October 18, 2026
Home Latest ਧਾਲੀਵਾਲ ਤੋਂ ਢਪਈ ਰੋਡ ਤੇ 5 ਗ੍ਰਾਮ ਹੈਰੋਇਨ, 20 ਨਸ਼ੀਲੀਆਂ ਗੋਲੀਆਂ ਤੇ...

ਧਾਲੀਵਾਲ ਤੋਂ ਢਪਈ ਰੋਡ ਤੇ 5 ਗ੍ਰਾਮ ਹੈਰੋਇਨ, 20 ਨਸ਼ੀਲੀਆਂ ਗੋਲੀਆਂ ਤੇ ਚੋਰੀ ਦੀਆਂ 2 ਸਕੂਟਰੀਆਂ ਸਮੇਤ 3 ਗ੍ਰਿਫ਼ਤਾਰ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਥਾਣਾ ਸਦਰ ਪੁਲਿਸ ਵਲੋਂ ਹੈਰੋਇਨ ਤੇ ਚੋਰੀ ਦੀਆਂ ਸਕੂਟਰੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਗਿਰਫ਼ਤਾਰ ਕਰਨ ਦੀ ਖਬਰ ਮਿਲੀ ਹੈ। ਥਾਣਾ ਸਦਰ ਮੁਖੀ ਇੰਸਪੈਕਟਰ ਕੰਵਰਜੀਤ ਸਿੰਘ ਬੱਲ ਨੇ ਐਤਵਾਰ ਸ਼ਾਮ 5 ਵਜੇ ਦੇ ਕਰੀਬ ਦੱਸਿਆ ਕਿ ਸਾਇੰਸ ਸਿਟੀ ਚੌਂਕੀ ਇੰਚਾਰਜ ਏ.ਐਸ.ਆਈ. ਪਾਲ ਸਿੰਘ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਘੁੱਗੀ ਵਾਸੀ ਧਾਰੀਵਾਲ ਦੋਨਾ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਧੁਆਂਖੇ ਨਿਸ਼ਾਨ ਤੇ ਰਾਜੂ ਵਾਸੀ ਮਨਸੂਰਵਾਲ ਕਥਿਤ ਤੌਰ ‘ਤੇ ਨਸ਼ਾ ਕਰਨ ਦੇ ਆਦੀ ਹਨ ਤੇ ਸਕੂਟਰੀਆਂ ਤੇ ਮੋਟਰਸਾਈਕਲ ਚੋਰੀ ਕਰਕੇ ਸਸਤੇ ਭਾਅ ਵੇਚ ਕੇ ਨਸ਼ੇ ਦੀ ਪੂਰਤੀ ਕਰਦੇ ਹਨ।

Advertisements

ਪੁਲਿਸ ਟੀਮ ਨੇ ਮੁਖ਼ਬਰ ਵਲੋਂ ਦੱਸੀ ਥਾਂ ਧਾਲੀਵਾਲ ਤੋਂ ਢਪਈ ਰੋਡ ‘ਤੇ ਨਾਕਾਬੰਦੀ ਦੌਰਾਨ ਕਥਿਤ ਆਰੋਪੀ ਗੁਰਪ੍ਰੀਤ ਸਿੰਘ ਉਰਫ ਘੁੱਗੀ ਵਾਸੀ ਧਾਰੀਵਾਲ ਦੋਨਾ ਨੂੰ  ਚੋਰੀ ਦੀ ਸਕੂਟਰੀ ਸਮੇਤ ਗਿ੍ਫ਼ਤਾਰ ਕੀਤਾ ਤੇ ਉਸਦੇ ਕਬਜ਼ੇ ਵਿਚੋਂ 5 ਗ੍ਰਾਮ ਹੈਰੋਇਨ ਤੇ 20 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਸਦਰ ਮੁਖੀ ਕੰਵਰਜੀਤ ਸਿੰਘ ਬੱਲ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਕਾਬੂ ਕਰਨ ਉਪਰੰਤ ਉਸਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਤੇ ਰਾਜੂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਤੇ ਇਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੀ ਇਕ ਅਕੈਟਿਵਾ ਸਕੂਟਰੀ ਵੀ ਬਰਾਮਦ ਕੀਤੀ ਗਈ। ਜਿਨ੍ਹਾਂ ਵਿਰੁੱਧ ਥਾਣਾ ਸਦਰ ਵਿਚ ਕੇਸ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here