Sunday, October 18, 2026
Home Latest 31 ਮਾਰਚ ਤੋਂ ਬਾਅਦ ਪ੍ਰਾਪਟੀ ਟੈਕਸ ਜਮ੍ਹਾਂ ਕਰਵਾਉਣ ਵਾਲਿਆ ਨੂੰ 20% ਜ਼ੁਰਮਾਨਾ...

31 ਮਾਰਚ ਤੋਂ ਬਾਅਦ ਪ੍ਰਾਪਟੀ ਟੈਕਸ ਜਮ੍ਹਾਂ ਕਰਵਾਉਣ ਵਾਲਿਆ ਨੂੰ 20% ਜ਼ੁਰਮਾਨਾ ਤੇ 1.5% ਵਿਆਜ ਪ੍ਰਤੀ ਮਹੀਨਾ ਲੱਗੇਗਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਨਗਰ ਨਿਗਮ ਕਮਿਸ਼ਨਰ, ਕਪੂਰਥਲਾ ਜੀ ਦੇ ਹੁਕਮਾ ਅਨੁਸਾਰ ਨਿਗਮ, ਸਕੱਤਰ ਸੁਸ਼ਾਂਤ ਭਾਟੀਆ ਦੀ ਅਗਵਾਈ ਹੇਠ ਪ੍ਰਾਪਰਟੀ ਟੈਕਸ/ਹਾਊਸ ਟੈਕਸ ਦੇ ਬਜਟ ਸਾਲ 2024-25 ਨੂੰ ਮੁੱਖ ਰੱਖਦੇ ਹੋਏ ਪ੍ਰਾਪਰਟੀ ਟੈਕਸ/ਹਾਊਸ ਟੈਕਸ ਸਬੰਧੀ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਜਾ ਕੇ ਦੁਕਾਨਦਾਰਾ ਦੀਆ ਦੁਕਾਨਾਂ ਤੇ ਪ੍ਰਾਪਰਟੀ ਟੈਕਸ/ਹਾਉਸ ਟੈਕਸ ਜਮ੍ਹਾ ਕਰਵਾਉਣ ਸਬੰਧੀ ਦਸਤਾਵੇਜ਼ ਚੈੱਕ ਕੀਤੇ ਗਏ ਅਤੇ ਜਿਹਨਾਂ ਦੁਕਾਨਦਾਰਾ ਵਲੋ ਅਪਣਾ ਬਣਦਾ ਪ੍ਰਾਪਰਟੀ ਟੈਕਸ/ਹਾਊਸ ਟੈਕਸ ਜਮ੍ਹਾ ਨਹੀਂ ਕਰਵਾਇਆ ਗਿਆ ਉਹਨਾਂ ਦੁਕਾਨਦਾਰਾ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਹਦਾਇਤ ਕੀਤੀ ਗਈ ਕਿ ਆਪਣਾ ਬਣਦਾ ਪ੍ਰਾਪਰਟੀ ਟੈਕਸ/ਹਾਊਸ ਟੈਕਸ 31 ਮਾਰਚ ਤੱਕ ਦਫਤਰ ਨਗਰ ਨਿਗਮ ਕਪੂਰਥਲਾ ਵਿਖੇ ਪਹੁੰਚ ਕੇ ਜਮ੍ਹਾਂ ਕਰਵਾਇਆ ਜਾਵੇ ਅਤੇ ਜਿਹੜੇ ਦੁਕਾਨਦਾਰਾ ਵਲੋ ਨੋਟਿਸ ਲੈਣ ਤੋ ਬਾਅਦ ਵੀ 31 ਮਾਰਚ ਤੱਕ ਬਣਦਾ ਟੈਕਸ ਜਮ੍ਹਾ ਨਹੀ ਕਰਵਾਇਆ ਗਿਆ ਤਾ ਉਹਨਾਂ ਦੀ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਜਾਵੇਗਾ। ਇਸ ਤੋ ਇਲਾਵਾ ਸ਼ਹਿਰ ਵਾਸੀਆ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਹਰੇਕ ਰਿਹਾਇਸ਼ੀ ਬਿਲਡਿੰਗ 125 ਵਰਗ ਗਜ ਸਿੰਗਲ ਸਟੋਰੀ ਨੂੰ ਛੱਡ ਕੇ ਹਰ ਤਰ੍ਹਾ ਦੀ ਕਾਰੋਬਾਰੀ ਇਮਾਰਤ ਨੂੰ ਟੈਕਸ ਲੱਗਣ ਯੋਗ ਹੈ ਅਤੇ ਵਿਧਵਾ ਔਰਤ ਅਤੇ ਅੰਗਹੀਣ ਨੂੰ ਰੁ. 5000/- ਤੱਕ ਦੀ ਛੋਟ ਹੈ ਅਤੇ ਐਕਸ ਆਰਮੀ ਨੂੰ ਪ੍ਰਾਪਰਟੀ ਟੈਕਸ ਦੀ ਪੂਰੀ ਤਰ੍ਹਾ ਛੋਟ ਹੈ।

Advertisements

ਇਸ ਲਈ ਹਰ ਹਾਲਤ ਵਿਚ ਮਿਤੀ 31 ਮਾਰਚ 2025 ਤੱਕ ਦਫਤਰ ਨਗਰ ਨਿਗਮ, ਕਪੂਰਥਲਾ ਵਿੱਖੇ ਪਹੁੰਚ ਕੇ ਟੈਕਸ ਸ਼ਾਖਾ ਵਿਖੇ ਆਪਣੇ ਪ੍ਰਾਪਰਟੀ ਸਬੰਧੀਂ ਦਸਤਾਵੇਜ਼ ਨਕਸ਼ਾ, ਰਜਿਸਟਰੀ ਆਦਿ ਪੇਸ਼ ਕਰਕੇ ਅਪਣਾ ਬਣਦਾ ਟੈਕਸ ਜਮ੍ਹਾ ਕਰਵਾਇਆ ਜਾਵੇ। ਟੈਕਸ ਜਮ੍ਹਾ ਕਰਵਾਉਣ ਲਈ 31 ਮਾਰਚ ਵਾਲੇ ਦਿਨ ਵੀ ਦਫਤਰ ਆਮ ਦਿਨਾਂ ਵਾਂਗ ਖੁੱਲਾ ਰਹੇਗਾ 31 ਮਾਰਚ ਤੋ ਬਾਅਦ ਟੈਕਸ ਜਮ੍ਹਾਂ ਕਰਵਾਉਣ ਵਾਲਿਆ ਨੂੰ 20% ਜ਼ੁਰਮਾਨਾ ਅਤੇ 1.5% ਵਿਆਜ ਪ੍ਰਤੀ ਮਹੀਨਾ ਲੱਗੇਗਾ।ਨਗਰ ਨਿਗਮ ਕਮਿਸ਼ਨਰ ਕਪੂਰਥਲਾ ਵਲੋ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਗਈ ਹੈ ਕਿ ਨਗਰ ਨਿਗਮ ਨਾਲ ਸਹਿਯੋਗ ਕਰਦੇ ਹੋਏ ਅਤੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਅਪਣਾ ਪ੍ਰਾਪਰਟੀ ਟੈਕਸ/ਹਾਊਸ ਟੈਕਸ 31 ਮਾਰਚ ਤੱਕ ਜਮ੍ਹਾ ਕਰਵਾਇਆ ਜਾਵੇ ਤਾਂ ਜੋਂ ਪੰਜਾਬ ਮਿਊਸਪਲ ਕਾਰਪੋਰੇਸ਼ਨ ਐਕਟ 1976 ਅਧੀਨ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ।

LEAVE A REPLY

Please enter your comment!
Please enter your name here