Thursday, October 29, 2026
Home Latest ਜਗਰਾਂਓ ਵਿੱਚ ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ, 1 ਵਿਅਕਤੀ ਦੀ ਮੌ-ਤ

ਜਗਰਾਂਓ ਵਿੱਚ ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ, 1 ਵਿਅਕਤੀ ਦੀ ਮੌ-ਤ

ਜਗਰਾਂਓ (ਦ ਸਟੈਲਰ ਨਿਊਜ਼)। ਜਗਰਾਂਓ ਦੇ ਪਿੰਡ ਮਲਕ ਵਿੱਚ ਵਿਆਹ ਦੇ ਜਾਗੋ ਸਮਾਗਮ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ 1 ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਲਵਲੀ ਉਮਰ 52 ਸਾਲਾ ਵਾਸੀ ਮੁੱਲਾਂਪੁਰ ਦਾਖਾ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲਵਲੀ ਆਪਣੇ ਦੋਸਤ ਨਾਲ ਮੁੱਲਾਂਪੁਰ ਦਾਖਾ ਤੋਂ ਪਿੰਡ ਮਲਕ ਜਾਗੋ ਸਮਾਗਮ ਵਿੱਚ ਆਇਆ ਸੀ ਤੇ ਅਚਾਨਕ ਕਿਸੇ ਦੀ ਰਿਵਾਲਵਰ ਵਿੱਚੋ ਗੋਲੀ ਚੱਲ ਗਈ, ਜਿਸ ਕਾਰਨ ਗੋਲੀ ਉਹ ਗੰਭੀਰ ਜ਼ਖਮੀ ਹੋ ਗਿਆ ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਇਲਾਜ਼ ਦੌਰਾਨ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here