Tuesday, October 20, 2026
Home Chandigarh ਪੰਜਾਬ ਸਰਕਾਰ ਦੇ ਮੁੱਖ ਗਵਰਨੈਂਸ ਅਫਸਰ ਨੇ ਦਿੱਤਾ ਅਸਤੀਫਾ

ਪੰਜਾਬ ਸਰਕਾਰ ਦੇ ਮੁੱਖ ਗਵਰਨੈਂਸ ਅਫਸਰ ਨੇ ਦਿੱਤਾ ਅਸਤੀਫਾ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਮੁੱਖ ਗਵਰਨੈਂਸ ਅਫਸਰ ਨਵਲ ਅਗਰਵਾਲ ਨੇ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੂੰ ਪ੍ਰਸ਼ਾਸਕੀ ਸੁਧਾਰ ਤੇ ਆਈਟੀ ਵਿਭਾਗ ਵਿਚ ਤੈਨਾਤ ਕੀਤਾ ਗਿਆ ਸੀ ਤੇ ਸਾਰੇ ਹੀ ਸਰਕਾਰੀ ਵਿਭਾਗ ਉਹਨਾਂ ਨੂੰ ਰਿਪੋਰਟ ਕਰਦੇ ਸੀ। ਉਨ੍ਹਾਂ ਦੀ ਨਿਯੁਕਤੀ ਲਈ ਤਕਰੀਬਨ ਦੋ ਸਾਲ ਪਹਿਲਾਂ ਚੀਫ ਗਵਰਨੈਂਸ ਅਫਸਰ ਦੀ ਆਸਾਮੀ ਦੀ ਸਿਰਜਣਾ ਕੀਤੀ ਗਈ ਸੀ।

Advertisements

ਉਹਨਾਂ ਨੂੰ ਅਕਸਰ ਮੁੱਖ ਸਕੱਤਰ ਵੱਲੋਂ ਲਈਆਂ ਜਾਂਦੀਆਂ ਮੀਟਿੰਗਾਂ ਵਿਚ ਵੇਖਿਆ ਜਾਂਦਾ ਸੀ ਤੇ ਇਹ ਇਕ ਵਾਰ ਸਿਆਸੀ ਮੁੱਦਾ ਵੀ ਬਣ ਗਿਆ ਸੀ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਅਸਤੀਫਾ ਦਿੱਤਾ ਹੈ।

LEAVE A REPLY

Please enter your comment!
Please enter your name here