Sunday, October 18, 2026
Home Latest 13 ਸਾਲਾਂ ਵਿਦਿਆਰਥੀ ਨਾਲ ਭੱਜਣ ਵਾਲੀ ਟਿਊਸ਼ਨ ਟੀਚਰ ਹੋਈ ਗਰਭਵਤੀ, 2 ਸਾਲਾਂ...

13 ਸਾਲਾਂ ਵਿਦਿਆਰਥੀ ਨਾਲ ਭੱਜਣ ਵਾਲੀ ਟਿਊਸ਼ਨ ਟੀਚਰ ਹੋਈ ਗਰਭਵਤੀ, 2 ਸਾਲਾਂ ਤੋਂ ਚੱਲ ਰਿਹਾ ਪ੍ਰੇਮ ਸੰਬੰਧ

ਜੈਪੁਰ (ਦ ਸਟੈਲਰ ਨਿਊਜ਼)। ਜੈਪੁਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ 23 ਸਾਲਾ ਟਿਊਸ਼ਨ ਅਧਿਆਪਕਾ, ਜੋ ਸੂਰਤ ਤੋਂ 13 ਸਾਲਾ ਵਿਦਿਆਰਥੀ ਨਾਲ ਭੱਜ ਗਈ ਸੀ। ਜਿਸਨੂੰ ਕਿ ਪੁਲਿਸ ਨੇ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਮਹਿਲਾ ਅਧਿਆਪਕਾ ਨੇ ਦੱਸਿਆ ਕਿ ਉਹ 5 ਮਹੀਨਿਆਂ ਦੀ ਗਰਭਵਤੀ ਹੈ ਤੇ ਇਹ ਬੱਚਾ ਵਿਦਿਆਰਥੀ ਦਾ ਹੈ। ਇਸ ਕਾਰਨ ਉਹ ਵਿਦਿਆਰਥੀ ਨਾਲ ਭੱਜ ਗਈ ਸੀ। ਪੁੱਛਗਿੱਛ ਦੌਰਾਨ ਵਿਦਿਆਰਥੀ ਨੇ ਅਧਿਆਪਕਾਂ ਨਾਲ ਕਈ ਵਾਰ ਸਰੀਰਕ ਸਬੰਧ ਬਣਾਉਣ ਦੀ ਗੱਲ ਕਬੂਲ ਕੀਤੀ।

Advertisements

ਵਿਦਿਆਰਥੀ ਦੀ ਮੈਡੀਕਲ ਰਿਪੋਰਟ ਵੀ ਹੈਰਾਨ ਕਰਨ ਵਾਲੀ ਹੈ। ਰਿਪੋਰਟ ਤੋਂ ਪਤਾ ਲੱਗਾ ਕਿ ਉਹ ਪਿਤਾ ਬਣਨ ਦੇ ਸਮਰੱਥ ਹੈ। ਪੁਲਿਸ ਅਣਜੰਮੇ ਬੱਚੇ ਅਤੇ ਵਿਦਿਆਰਥੀ ਦਾ ਡੀਐਨਏ ਟੈਸਟ ਕਰਵਾਉਣ ਦੀ ਤਿਆਰੀ ਕਰ ਰਹੀ ਹੈ ਤੇ ਪੁਲਿਸ ਨੇ ਅਧਿਆਪਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅਧਿਆਪਕਾਂ ਨੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਆਪਣੇ ਵਿਦਿਆਰਥੀ ਨਾਲ ਪ੍ਰੇਮ ਸਬੰਧਾਂ ਵਿੱਚ ਸੀ। ਉਸਦਾ ਉਸ ਵਿਦਿਆਰਥੀ ਨਾਲ ਲੱਗਭਗ 1 ਸਾਲ ਤੋਂ ਸਬੰਧ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here