Thursday, October 22, 2026
Home Hoshiarpur ਰੇਲਵੇ ਮੰਡੀ ਸਕੂਲ ਵਿਖੇ ਸਵੀਪ ਤਹਿਤ ਨਵੇਂ ਬਣਨ ਵਾਲੇ ਵੋਟਰਾਂ ਨੂੰ ਜਾਗਰੂਕ...

ਰੇਲਵੇ ਮੰਡੀ ਸਕੂਲ ਵਿਖੇ ਸਵੀਪ ਤਹਿਤ ਨਵੇਂ ਬਣਨ ਵਾਲੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਹਿਊਮਨ ਚੇਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿਖੇ ਪ੍ਰਿੰਸੀਪਲ ਰਾਜਨ ਅਰੋੜਾ ਜੀ ਦੀ ਯੋਗ ਅਗਵਾਈ ਹੇਠ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਈ.ਐਲ.ਸੀ ਨੋਡਲ ਅਫਸਰ ਹੁਸ਼ਿਆਰਪੁਰ ਸ਼ੈਲਿੰਦਰ ਠਾਕੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਵਿੱਚ ਨਵੇਂ ਬਣਨ ਵਾਲੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਇੱਕ ਹਿਊਮਨ ਚੇਨ ਬਣਾਈ ਗਈ। ਇਸ ਵਿੱਚ ਸਕੂਲ ਦੇ ਨੌਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਬੱਚਿਆਂ ਨੇ ਅਤੇ ਈ.ਐਲ.ਸੀ ਕਲੱਬ ਦੇ ਮੈਂਬਰਾਂ ਨੇ ਭਾਗ ਲਿਆ। ਇਹ ਮਾਨਵ ਸ਼ਰੰਖਲਾ ਸਕੂਲ ਦੇ ਅਸਿਸਟੈਂਟ ਨੋਡਲ ਇੰਚਾਰਜ ਸੰਜੀਵ ਅਰੋੜਾ ਅਤੇ ਪਲਵਿੰਦਰ ਕੌਰ ਦੀ ਦੇਖ ਰੇਖ ਵਿੱਚ ਬਣਾਈ ਗਈ।

Advertisements

ਇਸ ਮੌਕੇ ਤੇ ਪ੍ਰਿੰਸੀਪਲ ਰਾਜਨ ਅਰੋੜਾ ਜੀ ਨੇ ਬੱਚਿਆਂ ਨੂੰ 18 ਸਾਲ ਦੀ ਉਮਰ ਪੂਰੀ ਹੋਣ ਤੇ ਆਪਣੀ ਵੋਟ ਬਣਵਾਉਣ ਅਤੇ ਇਸ ਤੋਂ ਬਾਅਦ ਵੋਟ ਪਾ ਕੇ ਆਪਣੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਨਾ ਦਿੱਤੀ। ਉਹਨਾਂ ਆਖਿਆ ਕਿ ਉਹ ਇਸ ਕੰਮ ਲਈ ਆਪਣੇ ਇਲਾਕੇ ਦੇ ਬੀ ਐਲ ਓ ਜਾਂ ਵੋਟਰ ਹੈਲਪਲਾਈਨ ਐਪਸ ਦੀ ਮਦਦ ਲੈ ਸਕਦੇ ਹਨ। ਉਹਨਾਂ ਬੱਚਿਆਂ ਨੂੰ ਆਪਣੇ ਆਲੇ ਦੁਆਲੇ ਵੀ ਇਹ ਸੁਨੇਹਾ ਦੇਣ ਦੀ ਅਪੀਲ ਕੀਤੀ। ਇਸ ਮੌਕੇ ਤੇ ਵਾਈਸ ਪ੍ਰਿੰਸੀਪਲ ਪੁਨੀਤ, ਲੈਕਚਰਾਰ ਸੁਨੀਤਾ ਚੌਧਰੀ, ਅਮਰਜੀਤ ਕੌਰ,ਬਲਦੇਵ ਸਿੰਘ, ਅਮਨਦੀਪ ਸਿੰਘ ਰੋਜ਼ ਬਾਂਸਲ  ਗੁਰਨਾਮ ਸਿੰਘ, ਕੁਲਵੀਰ ਕੌਰ, ਸਿੰਮੀ ਅਤੇ ਵਿਜਯ ਕੁਮਾਰ ਹਾਜ਼ਰ ਸਨ।

LEAVE A REPLY

Please enter your comment!
Please enter your name here