Monday, October 12, 2026
Home Latest ਬੰਬ ਧਮਾਕੇ ਤੋਂ ਬਾਅਦ ਪਟੜੀ ਤੋਂ ਉਤਰੇ 6 ਡੱਬੇ, ਬਾਲ-ਬਾਲ ਬਚੇ ਲੋਕ...

ਬੰਬ ਧਮਾਕੇ ਤੋਂ ਬਾਅਦ ਪਟੜੀ ਤੋਂ ਉਤਰੇ 6 ਡੱਬੇ, ਬਾਲ-ਬਾਲ ਬਚੇ ਲੋਕ  

ਦਿੱਲੀ (ਦ ਸਟੈਲਰ ਨਿਊਜ਼)। ਪਾਕਿਸਤਾਨ ਵਿੱਚ ਰੇਲਵੇ ਟਰੈਕ ਨਜ਼ਦੀਕ ਲਗਾਏ ਗਏ ਬੰਬ ਨਾਲ ਟਕਰਾਉਣ ਤੋਂ ਬਾਅਦ ਜਾਫ਼ਰ ਐਕਸਪ੍ਰੈਸ ਟ੍ਰੇਨ ਦੇ 6 ਡੱਬੇ ਪਟੜੀ ਤੋਂ ਉਤਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜੈਕਬਾਬਾਦ ਵਿੱਚ ਪਸ਼ੂ ਮੰਡੀ ਦੇ ਨਜ਼ਦੀਕ ਰੇਲਵੇ ਟਰੈਕ ਤੇ ਇੱਕ ਵੱਡਾ ਧਮਾਕਾ ਹੋਇਆ ਹੈ।

Advertisements

ਜਿਸ ਕਾਰਨ ਜਾਫ਼ਰ ਐਕਸਪ੍ਰੈਸ ਦੇ 6 ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ ਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਅਜੇ ਤੱਕ ਕਿਸੇ ਵੀ ਸਮੂਹ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਫਿਲਹਾਲ ਪੁਲਿਸ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।

LEAVE A REPLY

Please enter your comment!
Please enter your name here