
ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਵਿੱਚ ਮਹਿਲਾ ਦੇ ਟਰੇਨ ਹੇਠਾਂ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਦੌਰਾਨ ਮਹਿਲਾ ਦਾ ਇੱਕ ਪੈਰ ਕੱਟ ਗਿਆ। ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਰੇਲਵੇ ਸਟੇਸ਼ਨ ਤੇ ਇੱਕ ਲੜਕੀ ਟਰੇਨ ਤੋਂ ਬਾਹਰ ਕੁੱਝ ਸਮਾਨ ਲੈਣ ਲਈ ਗਈ ਸੀ ਇਸ ਦੌਰਾਨ ਅਚਾਨਕ ਟਰੇਨ ਚੱਲਣ ਲੱਗੀ ਤਾਂ ਉਹ ਭੱਜੀ ਭੱਜੀ ਟਰੇਨ ਵਿੱਚ ਚੜਨ ਲੱਗੀ।

ਇਸ ਦੌਰਾਨ ਉਸਦਾ ਪੈਰ ਤਿਲਕ ਗਿਆ ਅਤੇ ਉਹ ਟਰੇਨ ਹੇਠਾਂ ਡਿੱਗ ਗਈ। ਹਾਦਸਾ ਇੰਨ੍ਹਾਂ ਕੁ ਭਿਆਨਕ ਸੀ ਕਿ ਹਾਦਸੇ ਵਿੱਚ ਲੜਕੀ ਦਾ ਪੈਰ ਕੱਟ ਹੋ ਗਿਆ। ਘਟਨਾ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਤੁਰੰਤ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਸਦਾ ਇਲਾਜ਼ ਚੱਲ ਰਿਹਾ ਹੈ।












