Wednesday, October 21, 2026
Home International ਕੇਨੈਡਾ ਵਿੱਚ 23 ਸਾਲਾਂ ਲੜਕੀ ਤੇ ਲੁੱਟ ਦੀ ਨੀਅਤ ਨਾਲ ਚਾਕੂ ਨਾਲ...

ਕੇਨੈਡਾ ਵਿੱਚ 23 ਸਾਲਾਂ ਲੜਕੀ ਤੇ ਲੁੱਟ ਦੀ ਨੀਅਤ ਨਾਲ ਚਾਕੂ ਨਾਲ ਹਮਲਾ, ਹਾਲਤ ਨਾਜੁਕ

ਦਿੱਲੀ (ਦ ਸਟੈਲਰ ਨਿਊਜ਼)। ਕੈਨੇਡਾ ਦੇ ਵਿਨੀਪੈਗ ਵਿੱਚ ਪੰਜਾਬੀ ਲੜਕੀ ਤੇ ਲੁੱਟ ਦੀ ਨੀਅਤ ਨਾਲ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਪਹਿਚਾਣ ਤਨਪ੍ਰੀਤ ਕੌਰ ਉਮਰ 23 ਸਾਲਾਂ ਵਾਸੀ ਫਰੀਦਕੋਟ ਵਜੋਂ ਹੋਈ ਹੈ।

Advertisements

ਜਾਣਕਾਰੀ ਦਿੰਦੇ ਤਨਪ੍ਰੀਤ ਨੇ ਦੱਸਿਆ ਕਿ ਜਦੋਂ ਉਹ ਦਰਮਿਆਨੀ ਰਾਤ ਨੂੰ ਕੰਮ ਤੋਂ ਘਰ ਵਾਪਸ ਆ ਰਹੀ ਸੀ ਤਾਂ ਇੱਕ ਔਰਤ ਨੇ ਉਸਨੂੰ ਧੱਕਾ ਦੇ ਦਿੱਤਾ ਅਤੇ ਉਸਦਾ ਫ਼ੋਨ ਤੇ ਹੋਰ ਸਮਾਨ ਮੰਗਿਆ ਸਮਾਨ ਨਾ ਦੇਣ ਤੇ ਉਸਨੇ ਤਨਪ੍ਰੀਤ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਸਦਾ ਇਲਾਜ਼ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਕੈਨੇਡੀਅਨ ਪੁਲਿਸ ਨੂੰ ਦਿੱਤੀ ਗਈ ਕੈਨੇਡੀਅਨ ਪੁਲਿਸ ਨੇ ਮੌਕੇ ਤੇ ਸੀਸਟੀਵੀ ਫੁਟੇਜ਼ ਦੇ ਅਧਾਰ ਤੇ ਇੱਕ 17 ਸਾਲਾ ਲੜਕੀ ਨੂੰ ਹਿਰਾਸਤ ਵਿੱਚ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਬਾਕੀਆ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here