Sunday, October 18, 2026
Home Latest ਮਨੀਸ਼ਾ ਦੀ ਮੌਤ ਦਾ ਪੋਸਟਮਾਰਟਮ ਦੀ ਰਿਪੋਰਟ ਵਿੱਚ ਹੋਇਆ ਨਵਾਂ ਖੁਲਾਸਾ

ਮਨੀਸ਼ਾ ਦੀ ਮੌਤ ਦਾ ਪੋਸਟਮਾਰਟਮ ਦੀ ਰਿਪੋਰਟ ਵਿੱਚ ਹੋਇਆ ਨਵਾਂ ਖੁਲਾਸਾ

ਹਰਿਆਣਾ, (ਦ ਸਟੈਲਰ ਨਿਊਜ਼)। ਮਨੀਸ਼ਾ ਹਰਿਆਣਾ ਦੇ ਢਾਣੀ ਲਕਸ਼ਮਣ ਦੇ ਰਹਿਣ ਵਾਲੀ ਸੀ ਅਤੇ ਉਸਦੀ ਮੌਤ ਦੇ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ। ਡਾਕਟਰਾਂ ਦੀ ਰਿਪੋਰਟ ਅਨੁਸਾਰ ਮਨੀਸ਼ਾ ਦੀ ਮੌਤ ਕੀਟਨਾਸ਼ਕ ਦੇ ਸੇਵਨ ਨਾਲ ਹੋਈ ਹੈ, ਦੂਜੇ ਪਾਸੇ ਪੁਲਿਸ ਨੇ ਮਨੀਸ਼ਾ ਦਾ ਸੁਸਾਈਡ ਨੋਟ ਮਿਲਣ ਦਾ ਦਾਅਵਾ ਕੀਤਾ ਸੀ।

Advertisements

ਪੁਲਿਸ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਉਸਨੇ 11 ਅਗਸਤ ਨੂੰ ਕੀਟਨਾਸ਼ਕ ਦਵਾਈ ਖਰੀਦੀ ਸੀ। ਧਰਨਾ ਕਮੇਟੀ ਨੇ ਪੁਲਿਸ ਜਾਂਚ ਤੋਂ ਅਸੰਤੁਸ਼ਟੀ ਪ੍ਰਗਟ ਕੀਤੀ ਹੈ ਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਰਿਪੋਰਟ ਦੇ ਆਧਾਰ ਤੇ, ਐਸਪੀ ਨੇ ਕਿਹਾ ਕਿ ਚਾਰ ਬਿੰਦੂਆਂ ਤੇ ਸਥਿਤੀ ਸਪਸ਼ਟ ਹੋ ਗਈ ਹੈ। ਪਹਿਲਾ ਮਨੀਸ਼ਾ ਦੀ ਵਿਸੇਰਾ ਰਿਪੋਰਟ ਵਿੱਚ ਕੀਟਨਾਸ਼ਕਾਂ ਦੇ ਨਿਸ਼ਾਨ ਮਿਲੇ ਹਨ। ਦੂਜਾ ਉਸਦੇ ਸਰੀਰ ਤੇ ਕੋਈ ਵੀ ਵੀਰਜ ਨਹੀਂ ਮਿਲਿਆ ਹੈ, ਜਿਸ ਨਾਲ ਬਲਤਕਾਰ ਦੀ ਸੰਭਾਵਨਾ ਦਾ ਖੁਲਾਸਾ ਨਹੀ ਹੁੰਦਾ। ਤੀਜਾ ਮਨੀਸ਼ਾ ਦੇ ਚਿਹਰੇ ਤੇ ਤੇਜ਼ਾਬ ਜਾਂ ਕੋਈ ਰਸਾਇਣ ਨਹੀਂ ਮਿਲਿਆ ਹੈ। ਐਸਪੀ ਨੇ ਕਿਹਾ ਹੈ ਕਿ ਮਨੀਸ਼ਾ ਦੇ ਸਰੀਰ ਦੇ ਅੰਗ ਉਸਦੀ ਮੌਤ ਤੋਂ ਬਾਅਦ ਹੀ ਗਾਇਬ ਹੋਏ ਸਨ। ਉਹਨਾਂ ਨੂੰ ਜੰਗਲੀ ਜਾਨਵਰਾਂ ਨੇ ਖਾ ਲਿਆ ਹੈ।

ਦੂਜੇ ਪਾਸੇ ਭਿਵਾਨੀ ਦੇ ਪੁਲਿਸ ਸੁਪਰਡੈਟ ਦਾ ਕਹਿਣਾ ਹੈ ਕਿ ਪੁਲਿਸ ਦੀ ਜਾਂਚ ਜਾਰੀ ਹੈ। ਪੁਲਿਸ ਨੇ ਲੈਬ ਤੋਂ ਪ੍ਰਾਪਤ ਵਿਸੇਰਾ ਜਾਂਚ ਰਿਪੋਰਟ ਪਰਿਵਾਰ ਨੂੰ ਦੇ ਦਿੱਤੀ ਹੈ। ਪਰਿਵਾਰ ਨੇ ਕੁਝ ਸਵਾਲ ਖੜ੍ਹੇ ਕੀਤੇ ਹਨ। ਪੁਲਿਸ ਅਪਣੀ ਜਾਂਚ ਦੌਰਾਂਨ ਮਾਮਲੇ ਦੇ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ।

LEAVE A REPLY

Please enter your comment!
Please enter your name here