
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀ-ਪਾਈਟ ਕੈਂਪ ਤਲਵਾੜਾ ਦੇ ਟ੍ਰੇਨਿੰਗ ਅਫ਼ਸਰ ਸੂਬੇਦਾਰ ਗੁਰਨਾਮ ਸਿੰਘ ਨੇ ਦਸਿਆ ਕਿ ਬੀ.ਐਸ.ਐਫ (ਟਰੇਡਸਮੈਨ) ਦੀਆਂ ਵੱਖ-ਵੱਖ ਅਸਾਮੀਆਂ ਵਿਚ ਸਿੱਧੀ ਭਰਤੀ ਲਈ ਪੁਰਸ਼ਾਂ ਲਈ 3406 ਅਸਾਮੀਆਂ ਨਿਕਲੀਆਂ ਹਨ। ਇਸ ਸਬੰਧੀ ਬੀ.ਐਸ.ਐਫ ਦੀ ਵੈਬਸਾਈਟ https: // rectt.bsf.gov.in ਤੋਂ 23 ਅਗਸਤ 2025 ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਸਾਮੀਆਂ ਦੀ ਟ੍ਰੇਨਿੰਗ ਲਈ ਜਿਲ੍ਹਾ ਹੁਸ਼ਿਆਰਪੁਰ ਦੇ ਯੁਵਕ ਸੀ-ਪਾਈਟ ਕੈਂਪ ਤਲਵਾੜਾ ਵਿਖੇ ਆ ਸਕਦੇ ਹਨ ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਦੀ ਭਰਤੀ ਦੇ ਲਈ ਉਮਰ 18 ਤੋਂ 25 ਸਾਲ ਅਤੇ ਐਸ.ਸੀ / ਬੀ.ਸੀ ਕੈਟਗਰੀ ਦੇ ਯੁਵਕਾਂ ਲਈ ਛੋਟ ਹੈ। ਵਿੱਦਿਅਕ ਯੋਗਤਾ ਦਸਵੀਂ ਪਾਸ ਅਤੇ ਵੱਖ-ਵੱਖ ਅਸਾਮਆਂ ਸਬੰਧੀ ਆਈ.ਟੀ.ਆਈ ਤੋਂ ਡਿਪਲੋਮਾ ਪਾਸ ਆਦਿ ਹੈ। ਸੂਬੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫਤ ਦਿੱਤਾ ਜਾਵੇਗਾ। ਚਾਹਵਾਨ ਯੁਵਕ ਕੈਂਪ ਵਿਖੇ ਵੱਖ-ਵੱਖ ਅਸਾਮੀਆਂ ਸਬੰਧੀ ਦਸਤਾਵੇਜ਼ਾਂ ਦੀਆਂ ਕਾਪੀਆਂ ਆਦਿ ਲੈ ਕੇ ਸੀ-ਪਾਈਟ ਕੈਂਪ ਤਲਵਾੜਾ, ਸਾਹਮਣੇਂ ਰਾੱਕ ਗਾਰਡਨ, ਦਸੂਹਾ ਰੋਡ, ਤਲਵਾੜਾ ਵਿਖੇ ਸਵੇਰ 9 ਵਜ੍ਹੇ ਤੋਂ ਬਾਅਦ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 62830-21125 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।












