Sunday, October 18, 2026
Home Himachal ਹਿਮਾਚਲ ‘ਚ ਤਬਾਹੀ, ਚੰਡੀਗੜ੍ਹ-ਕੁੱਲੂ ਹਾਈਵੇਅ ਬੰਦ ਹੋਣ ਕਾਰਨ ਫਸੇ ਸੇਬਾਂ ਅਤੇ ਸਬਜ਼ੀਆਂ...

ਹਿਮਾਚਲ ‘ਚ ਤਬਾਹੀ, ਚੰਡੀਗੜ੍ਹ-ਕੁੱਲੂ ਹਾਈਵੇਅ ਬੰਦ ਹੋਣ ਕਾਰਨ ਫਸੇ ਸੇਬਾਂ ਅਤੇ ਸਬਜ਼ੀਆਂ ਨਾਲ ਭਰੇ ਟਰੱਕ  

ਚੰਡੀਗੜ੍ਹ (ਦ ਸਟੈਲਰ ਨਿਊਜ਼)। ਹਿਮਾਚਲ ਵਿੱਚ ਭਾਰੀ ਮੀਂਹ ਦੇ ਕਾਰਨ ਤਬਾਹੀ ਮਚ ਗਈ ਹੈ। ਭਾਰੀ ਮੀਂਹ ਅਤੇ ਮਿੱਟੀ ਖਿਸਕਣ ਕਾਰਨ ਚੰਡੀਗੜ੍ਹ-ਕੁੱਲੂ ਹਾਈਵੇਅ ਤੇ ਤਕਰੀਬਨ 50 ਕਿਲੋਮੀਟਰ ਤੱਕ ਦੇ ਜਾਮ ਵਿੱਚ ਫਸੇ ਇਹਨਾਂ ਟਰੱਕਾਂ ਵਿੱਚ ਕਰੋੜਾਂ ਰੁਪਏ ਦੇ ਸੇਬ, ਟਮਾਟਰ ਤੇ ਹੋਰ ਸਬਜ਼ੀਆਂ ਬਰਬਾਦ ਹੋ ਰਹੀਆਂ ਹਨ। ਚੰਡੀਗੜ੍ਹ-ਕੁੱਲੂ ਹਾਈਵੇਅ ਨੂੰ ਛੋਟੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ, ਪਰ ਟਰੱਕ ਅਜੇ ਵੀ ਫਸੇ ਹੋਏ ਹਨ। ਫਲਾਂ ਤੇ ਸਬਜ਼ੀਆਂ ਨਾਲ ਭਰੇ ਇਕ ਟਰੱਕ ਦੀ ਕੀਮਤ ਚਾਰ ਤੋਂ ਸਾਢੇ ਚਾਰ ਲੱਖ ਦੱਸੀ ਗਈ ਹੈ।

Advertisements

ਚੰਡੀਗੜ੍ਹ-ਮਨਾਲੀ ਰਾਸ਼ਟਰੀ ਮਾਰਗ ਕਈ ਥਾਵਾਂ ਤੇ ਬੰਦ ਕਰ ਦਿੱਤੇ ਗਏ ਹਨ, ਜਿਸ ਕਾਰਨ ਯਾਤਰੀਆਂ ਨੂੰ ਬਹੁਤ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਇੱਕ ਟਰੱਕ ਡਰਾਈਵਰ ਗੱਫਰ ਨੇ ਕਿਹਾ ਕਿ ਉਸਦੇ ਸੇਬ ਸਾਹਿਬਾਬਾਦ ਫਲ ਮੰਡੀ ਪਹੁੰਚਣ ਵਾਲੇ ਸਨ ਪਰ ਕੁੱਲੂ ਵਿੱਚ 5 ਦਿਨਾਂ ਤੋਂ ਫਸੇ ਰਹਿਣ ਕਾਰਨ ਸੇਬ ਖਰਾਬ ਹੋ ਰਹੇ ਹਨ। ਕੁੱਲੂ-ਮਨਾਲੀ (ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ) ਇੰਜੀਨੀਅਰ ਅਸ਼ੋਕ ਚੌਹਾਨ ਨੇ ਕਿਹਾ ਕਿ ਬਿਆਸ ਨਦੀ ਦੇ ਤੇਜ਼ ਵਹਾਅ ਕਾਰਨ ਮਨਾਲੀ ਅਤੇ ਕੁੱਲੂ ਦੇ ਵਿਚਕਾਰ ਕਈ ਥਾਵਾਂ ‘ਤੇ ਰਾਸ਼ਟਰੀ ਰਾਜਮਾਰਗ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। 

LEAVE A REPLY

Please enter your comment!
Please enter your name here