Saturday, October 17, 2026
Home Latest ਡਾ. ਰੋਹਿਤ ਗੋਇਲ ਨੇ ਸਿਵਲ ਸਰਜਨ ਦਾ ਅਹੁਦਾ ਸੰਭਾਲਿਆ

ਡਾ. ਰੋਹਿਤ ਗੋਇਲ ਨੇ ਸਿਵਲ ਸਰਜਨ ਦਾ ਅਹੁਦਾ ਸੰਭਾਲਿਆ

ਫ਼ਾਜ਼ਿਲਕਾ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਡਾ: ਰੋਹਿਤ ਗੋਇਲ ਨੂੰ ਸਿਵਲ ਸਰਜਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਸਹਾਇਕ ਸਿਵਲ ਸਰਜਨ ਦੀਆਂ ਸੇਵਾਵਾ ਨਿਭਾ ਰਹੇ ਸਨ ਜੋ ਕਿ ਨਾਲ ਨਿਭਾਉਂਦੇ ਰਹਿਣਗੇ|

Advertisements

ਸਿਵਲ ਹਸਪਤਾਲ ਵਿਖ਼ੇ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਵੀ ਉਹ ਡਿਊਟੀ ਨਿਭਾ ਚੁੱਕੇ ਹਨ|   ਡਾ. ਰੋਹਿਤ ਗੋਇਲ ਦੀ ਤਾਇਨਾਤੀ ‘ਤੇ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਸਟਾਫ਼ ਵੱਲੋਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ।  ਪਹਿਲਾ ਸਿਵਲ ਸਰਜਨ ਦਾ ਕਾਰਜਭਾਰ ਸੰਭਾਲ ਰਹੇ ਡਾ ਰਾਜ ਕੁਮਾਰ ਨੇ ਡਾ. ਰੋਹਿਤ ਗੋਇਲ ਨੂੰ ਕੁਰਸੀ ਤੇ ਬਿਠਾਇਆ|

ਡਾ. ਰੋਹਿਤ ਗੋਇਲ ਨੇ ਅੱਜ ਫ਼ਾਜ਼ਿਲਕਾ ਵਿਖੇ ਆਪਣਾ ਅਹੁਦਾ ਸੰਭਾਲਣ ਮੌਕੇ ਕਿਹਾ ਕਿ ਲੋਕਾਂ ਤੱਕ ਹੋਰ ਤਨਦੇਹੀ ਨਾਲ ਸਿਹਤ ਵਿਭਾਗ ਦੀਆਂ ਸਕੀਮਾਂ ਤੇ ਸਹੂਲਤਾਂ ਪਹੁੰਚਾਉਣ ਲਈ ਪਹਿਲਕਦਮੀਆਂ ਕੀਤੀਆਂ ਜਾਣਗੀਆਂ| ਉਨ੍ਹਾਂ ਸਿਹਤ ਵਿਭਾਗ ਦੇ ਸਟਾਫ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਅਤੇ ਦਫ਼ਤਰਾਂ ਵਿਚ ਆਉਣ ਵਾਲੇ ਆਮ ਨਾਗਰਿਕਾਂ ਨਾਲ ਚੰਗਾ ਵਿਹਾਰ ਯਕੀਨੀ ਬਣਾਇਆ ਜਾਵੇ ਅਤੇ ਹਰੇਕ ਵਿਅਕਤੀ ਦਾ ਕੰਮ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇ। ਇਸ ਮੌਕੇ ਡਾ ਐਰਿਕ ਅਤੇ ਡਾ ਅਰਪਿਤ ਗੁਪਤਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ|

LEAVE A REPLY

Please enter your comment!
Please enter your name here