Saturday, October 31, 2026
Home Latest ਪਿਤਾ ਨੇ ਆਪਣੇ ਬੱਚਿਆਂ ਨੂੰ ਕੀਤਾ ਅਗਵਾ, ਭਾਲ ਜਾਰੀ

ਪਿਤਾ ਨੇ ਆਪਣੇ ਬੱਚਿਆਂ ਨੂੰ ਕੀਤਾ ਅਗਵਾ, ਭਾਲ ਜਾਰੀ

 ਗੁਰਦਾਸਪੁਰ(ਦ ਸਟੈਲਰ ਨਿਊਜ਼)। ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਵਿੱਚ ਕੁਝ ਵਿਅਕਤੀ ਇੱਕ ਘਰ ਅੰਦਰ ਦਾਖਲ ਹੋ ਕੇ ਜਬਰਦਸਤੀ ਦੋ ਬੱਚਿਆਂ ਨੂੰ ਚੁੱਕ ਕੇ ਆਪਣੇ ਨਾਲ ਲੈ ਗਏ । ਬੱਚੇ ਚੁੱਕਣ ਤੋਂ ਬਾਅਦ ਆਰੋਪੀ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਦਿਲਪ੍ਰੀਤ ਕੌਰ ਦਾ ਵਿਆਹ ਤਰਨ ਤਾਰਨ ਵਿਖੇ ਮਨਦੀਪ ਸਿੰਘ ਔਲਖ ਨਾਲ ਹੋਇਆ ਸੀ। ਜਿਸਦਾ ਦੋ ਸਾਲ ਤੋਂ ਘਰੇਲੂ ਕਲੇਸ਼ ਚੱਲ ਰਿਹਾ ਹੈ ਅਤੇ ਉਹ ਆਪਣੇ ਪੇਕੇ ਘਰ ਰਹਿੰਦੀ ਸੀ।

Advertisements

ਦੱਸਿਆ ਜਾ ਰਿਹਾ ਹੈ ਕਿ ਅਦਾਲਤ ਨੇ ਬੱਚਿਆਂ ਦੀ ਕਸਟਡੀ ਉਸਨੂੰ ਦਿੱਤੀ ਹੋਈ ਹੈ ਪਰ ਉਸਦੇ ਪਤੀ ਨੇ ਹੀ ਆਪਣੇ ਸਾਥੀਆਂ ਨਾਲ ਸਹੁਰੇ ਘਰ ਦਾਖਿਲ ਹੋ ਕੇ ਬੱਚਿਆਂ ਨੂੰ ਚੁੱਕ ਕੇ ਲੈ ਗਿਆ । ਇਹ ਸਾਰੀ ਘਟਨਾ  ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਇਸ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here