Saturday, October 31, 2026
Home National ਹਾਕੀ ਖਿਡਾਰਨ ਜੂਲੀ ਯਾਦਵ ਦੀ ਸੜਕ ਹਾਦਸੇ ‘ਚ ਮੌਤ

ਹਾਕੀ ਖਿਡਾਰਨ ਜੂਲੀ ਯਾਦਵ ਦੀ ਸੜਕ ਹਾਦਸੇ ‘ਚ ਮੌਤ

ਲਖਨਊ (ਦ ਸਟੈਲਰ ਨਿਊਜ਼)। ਖੇਡ ਜਗਤ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿੱਥੇ ਭਾਰਤ ਦੀ ਰਾਸ਼ਟਰੀ ਪੱਧਰ ਦੀ ਹਾਕੀ ਖਿਡਾਰਨ ਜੂਲੀ ਯਾਦਵ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਇੰਟਰ-ਸਕੂਲ ਬੈਡਮਿੰਟਨ ਚੈਂਪੀਅਨਸ਼ਿਪ ਦੀ ਨਿਗਰਾਨੀ ਕਰਨ ਦੀ ਤਿਆਰੀ ਕਰ ਰਹੀ ਸੀ ਅਤੇ ਐਲਡੀਏ ਕਲੋਨੀ ਦੇ ਐਲਪੀਐਸ ਸਕੂਲ ਵਿੱਚ ਖੇਡ ਅਧਿਆਪਕਾ ਵਜੋਂ ਕੰਮ ਕਰਦੀ ਸੀ। ਜਾਣਕਾਰੀ ਮੁਤਾਬਕ ਜੂਲੀ ਯਾਦਵ ਆਪਣਾ ਫੋਨ ਲੈਣ ਲਈ ਸਕੂਲ ਤੋਂ ਵਾਪਸ ਘਰ ਲਈ ਗਈ , ਤਾਂ ਘਰ ਵਾਪਸ ਆਉਂਦੇ ਸਮੇਂ ਗੈਸ ਸਿਲੰਡਰਾਂ ਵਾਲੇ ਇੱਕ ਟਰੱਕ ਨੇ ਜੂਲੀ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਅਤੇ ਟਰੱਕ ਦਾ ਪਹੀਆ ਰੁਕਣ ਤੋਂ ਪਹਿਲਾਂ ਹੀ ਉਸਦੇ ਸਰੀਰ ਉੱਤੇ ਚੜ੍ਹ ਗਿਆ।

Advertisements

ਚਸ਼ਮਦੀਦਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਅਤੇ ਉਸਨੂੰ ਨੇੜਲੇ ਟਰੌਮਾ ਸੈਂਟਰ ਲੈ ਗਏ। ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਭੱਜ ਗਿਆ। ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸਿੰਘ ਨੇ ਦੱਸਿਆ ਕਿ ਜੂਲੀ ਐਤਵਾਰ ਨੂੰ ਹੋਣ ਵਾਲੇ ਬੈਡਮਿੰਟਨ ਟੂਰਨਾਮੈਂਟ ਦੀ ਤਿਆਰੀ ਵਿੱਚ ਰੁੱਝੀ ਹੋਈ ਸੀ। ਜਿਸ ਵਿੱਚ ਅੱਠ ਐਲਪੀਐਸ ਸ਼ਾਖਾਵਾਂ ਦੇ ਵਿਦਿਆਰਥੀਆਂ ਨੇ ਹਿੱਸਾ ਲੈਣਾ ਸੀ। ਜੂਲੀ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਪਾਰਾ ਪੁਲਿਸ ਸਟੇਸ਼ਨ ਕੇਸ ਦਰਜ ਕਰੇਗਾ। ਪੁਲਿਸ ਸੀਸਟੀਵੀ ਦੀ ਮਦਦ ਨਾਲ ਆਰੋਪੀ ਦੀ ਤਲਾਸ਼ ਕਰ ਰਹੀ ਹੈ ਅਤੇ ਜਲਦ ਹੀ ਆਰੋਪੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here