Wednesday, October 21, 2026
Home Hoshiarpur ਹੁਸ਼ਿਆਰਪੁਰ ਦਾ ਨੌਜਵਾਨ ਦੁਬਈ ਜ਼ੇਲ੍ਹ ‘ਚ ਕੈਦ, ਮਦਦ ਦੀ ਗੁਹਾਰ

ਹੁਸ਼ਿਆਰਪੁਰ ਦਾ ਨੌਜਵਾਨ ਦੁਬਈ ਜ਼ੇਲ੍ਹ ‘ਚ ਕੈਦ, ਮਦਦ ਦੀ ਗੁਹਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਪਿੰਡ ਸੈਲਾ ਖੁਰਦ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਇੱਕ ਬਜ਼ੁਰਗ ਜੋੜਾ ਆਪਣੇ ਪੁੱਤਰ ਦੀ ਉਡੀਕ ਕਰ ਰਿਹਾ ਹੈ। ਜੋ ਕਿ ਇਸ ਸਮੇਂ ਅਰਬ ਦੇਸ਼ ਦੀ ਜ਼ੇਲ੍ਹ ਵਿੱਚ ਬੰਦ ਹੈ। ਲੰਬੜਦਾਰ ਦਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਰਵਿੰਦਰ ਸਿੰਘ ਮਾਨ ਦੁਬਈ ਵਿੱਚ ਟਰਾਲਾ ਚਲਾਉਣ ਦੇ ਲਈ ਗਿਆ ਸੀ ਅਤੇ ਪੁੱਤਰ ਚਲਾਏ ਜਾ ਰਹੇ ਟਰੱਕ ਦੇ ਪਿਛਲੇ ਟਾਇਰਾਂ ਹੇਠ ਇੱਕ ਨੌਜਵਾਨ ਦੇ ਆ ਜਾਣ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ। ਜਿਸ ਕਾਰਨ ਉਹਨਾਂ ਦੇ ਪੁੱਤਰ ਨੂੰ ਦੁਬਈ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।

Advertisements

ਉਹਨਾਂ ਨੇ  ਦੱਸਿਆ ਜੇਲ੍ਹ ਵਿੱਚੋਂ ਉਹਨਾਂ ਦੇ ਪੁੱਤਰ ਨੇ ਉਹਨਾਂ ਨੂੰ ਕਾਲ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਰਵਿੰਦਰ ਮਾਨ ਨੂੰ 70 ਹਜ਼ਾਰ ਦਰਾਮ ਜੋ ਕਿ ਭਾਰਤ ਵਿੱਚ ਤਕਰੀਬਨ 17 ਲੱਖ ਦੇ ਕਰੀਬ ਬਣਦਾ ਬਲੱਡ ਮਨੀ ਯਾਨੀ ਜੁਰਮਾਨਾ ਹੋਇਆ ਹੈ। ਇਹ ਜੁਰਮਾਨਾ ਨਾ ਦੇਣ ਦੀ ਸੂਰਤ ਵਿੱਚ ਰਵਿੰਦਰ ਸਿੰਘ ਮਾਨ ਨੂੰ ਸਖਤ ਸਜ਼ਾ ਸੁਣਾਈ ਜਾ ਸਕਦੀ ਹੈ। ਉਹਨਾਂ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ਤੋਂ ਉਹਨਾਂ ਦੇ ਪੁੱਤਰ ਨੂੰ ਦੁਬਈ ਵਿੱਚੋਂ ਰਿਹਾ ਕਰਾਉਣ ਅਤੇ ਉਹਨਾਂ ਦੀ ਮਦਦ ਕਰਨ ਲਈ ਗੁਹਾਰ ਲਗਾਈ ਹੈ।

LEAVE A REPLY

Please enter your comment!
Please enter your name here