
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਸਬਾ ਚੱਬੇਵਾਲ ਦੇ ਨਜ਼ਦੀਕ ਪਿੰਡ ਲਹਿੰਨੀ ਕਲਾਂ ਵਿਚ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਹੁਸ਼ਿਆਰਪੁਰ ਦੀ ਤਹਿਸੀਲ ਦੀ 22ਵੀਂ ਕਾਨਫਰੰਸ ਸਾਥੀ ਮਹਿੰਦਰ ਸਿੰਘ ਭੀਨੋਵਾਲ ਵਲੋਂ ਝੰਡਾ ਲਹਿਰਾਉਣ ਦੀ ਰਸਮ ਨਾਲ ਸ਼ੁਰੂ ਕੀਤੀ ਗਈ। ਇਸ ਕਾਨਫਰੰਸ ਦੀ ਪ੍ਰਧਾਨਗੀ ਸਾਥੀ ਮਹਿੰਦਰ ਸਿੰਘ ਭੀਲੋਵਾਲ, ਰਾਜ ਰਾਣੀ ਬੱਸੀ ਦੌਲਤ ਖਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ।

ਕਾਨਫਰੰਸ ਦੇ ਸ਼ੁਰੂ ਵਿੱਚ ਸਾਥੀ ਹਰਬੰਸ ਸਿੰਘ ਧੂਤ ਨੇ ਪਿਛਲੇ ਸਮੇਂ ਦੌਰਾਨ ਵਿਛੋੜਾ ਦੇ ਗਏ ਸਾਥੀਆਂ ਨੂੰ ਯਾਦ ਕਰਨ ਲਈ ਸ਼ੋਕ ਮਤਾ ਪੇਸ਼ ਕੀਤਾ। ਸਾਰੇ ਸਾਥੀਆਂ ਨੇ ਇਕ ਮਿੰਟ ਖੜੇ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਕਾਨਫਰੰਸ ਦਾ ਉਦਘਾਟਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਗੁਰਮੇਸ਼ ਸਿੰਘ ਨੇ ਕੇਂਦਰ ਸਰਕਾਰ ਵਲੋਂ ਇਕ ਸਾਜਿਸ਼ ਤਹਿਤ ਮਨਰੇਗਾ ਨੂੰ ਖਤਮ ਕਰਨ ਲਈ ਅਤੇ ਲੋਕਾਂ ਨੂੰ ਰੁਜ਼ਗਾਰ ਖੋਹਣ ਤੇ ਮਹਾਤਮਾ ਗਾਂਧੀ ਦੇ ਨਾਂ ਨੂੰ ਇਸ ਕਾਨੂੰਨ ਚੋਂ ਹਟਾਉਣ ਲਈ ਭਾਰਤ ਵਿਕਾਸ ਜੀ ਰਾਮ ਜੀ ਦੇ ਨਾਂ ਤੇ ਨਵਾਂ ਕਾਨੂੰਨ ਬਣਾਉਣ ਲਈ ਸੰਸਦ ਵਿੱਚ ਬਿਲ ਪੇਸ਼ ਕੀਤਾ ਹੈ। ਉਨ੍ਹਾਂ ਨੇ ਡੈਲੀਗੇਟ ਹਾਊਸ ਨੂੰ ਸੱਦਾ ਦਿੱਤਾ ਕਿ ਆਪਣੇ ਪਿੰਡਾਂ ਵਿੱਚ ਇਸ ਬਿਲ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ ਜਾਵੇ ਅਤੇ ਪਿੰਡ ਵਿੱਚ ਇਕੱਠ ਕਰਕੇ ਮਤੇ ਰਾਹੀਂ ਦੇਸ਼ ਦੇ ਰਾਸ਼ਟਰਪਤੀ ਪਾਸੋਂ ਮੰਗ ਕੀਤੀ ਜਾਵੇ ਕਿ ਉਹ ਨਿੱਜੀ ਦਖਲ ਦੇ ਕੇ ਸਰਕਾਰ ਤੋਂ ਇਹ ਬਿਲ ਰੱਦ ਕਰਵਾਉਣ। ਸਾਥੀ ਨੇ ਖੇਤ ਮਜ਼ਦੂਰਾਂ ਦੀਆ ਭਖਵੀਂਆਂ ਮੰਗਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਾਥੀ ਗੁਰਮੀਤ ਨੇ ਪਿਛਲੇ ਸਮੇਂ ਦੇ ਕੰਮਾਂ ਤੇ ਸੰਘਰਸ਼ਾਂ ਦੀ ਰਿਪੋਰਟ ਪੇਸ਼ ਕੀਤਾ ਜਿਸ ਉਪਰ ਪੰਜ ਸਾਥੀਆਂ ਨੇ ਆਪਣੇ ਸੁਝਾਅ ਪੇਸ਼ ਕੀਤੇ। ਰਿਪੋਰਟ ਸਰਬ ਸੰਮਤੀ ਨਾਲ ਪਾਸ ਕੀਤੀ ਗਈ। ਭਰਾਤਰੀ ਜੱਥੇਬੰਦੀਆਂ ਵਲੋਂ ਸਾਥੀ ਸੰਤੋਖ ਸਿੰਘ ਭੀਲੋਵਾਲ, ਬੀਬੀ ਪ੍ਰੇਮ ਲਤਾ ਅਤੇ ਭੁਪਿੰਦਰ ਸਿੰਘ ਲਹਿਲੀ ਕਲਾਂ ਨੇ ਭਰਾਤਰੀ ਸੰਦੇਸ਼ ਦਿੱਤਾ। ਜ਼ਿਲ੍ਹਾ ਸਕੱਤਰ ਸਾਥੀ ਹਰਬੰਸ ਸਿੰਘ ਧੂਤ ਨੇ ਗਿਆਰ੍ਹਾਂ ਮੈਂਬਰੀ ਕਮੇਟੀ ਦਾ ਪੈਨਲ ਪੇਸ਼ ਕਰਦਆਂ ਜੱਥੇਬੰਦੀ ਦੀ ਮਹੱਤਤਾ ਬਾਰੇ ਸਾਂਝ ਪਾਈ। ਕਾਨਫਰੰਸ ਵਲੋਂ ਸਾਥੀ ਰਾਮ ਪਾਲ ਸਤਿਆਲ ਪ੍ਰਧਾਨ, ਸਾਥੀ ਰਾਮ ਲਾਲ ਢੋਲਣੋਵਾਲ, ਸਾਥੀ ਗੁਰਮੀਤ ਕਾਣੇ, ਬੀਬੀ ਰਾਜ ਰਾਣੀ ਸਹਾਇਕ ਸਕੱਤਰ, ਖਜਾਨਚੀ ਜੋਗਿੰਦਰ ਲਾਲ ਭੱਟੀ, ਮਹਿੰਦਰ ਸਿੰਘ ਭੀਲੇਵਾਲ, ਗੁਰਮੀਤ ਸਿੰਘ ਲਹਿਲੀ ਕਲਾਂ, ਜਸਵੀਰ ਕੌਰ ਭੀਲੇਵਾਲ ਤੇ ਕਾਂਤਾ ਦੇਵੀ ਮੈਂਬਰ ਚੁਣੇ ਗਏ।ਦੋ ਜਗ੍ਹਾ ਖਾਲੀ ਰੱਖੀ ਗਈ। ਅਖੀਰ ਵਿੱਚ ਪਰਸਨ ਸਿੰਘ ਲਹਿਲੀ ਕਲਾਂ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ।












