Friday, October 9, 2026
Home Hoshiarpur ਇੰਪਲਾਈਜ਼ ਫੈਡਰੇਸ਼ਨ ਜੱਥੇਬੰਦੀ ਨਾੱਰਥ ਜੋਨ ਦੇ ਮਨਿੰਦਰ ਸਿੰਘ ਬਣੇ ਪ੍ਰਧਾਨ

ਇੰਪਲਾਈਜ਼ ਫੈਡਰੇਸ਼ਨ ਜੱਥੇਬੰਦੀ ਨਾੱਰਥ ਜੋਨ ਦੇ ਮਨਿੰਦਰ ਸਿੰਘ ਬਣੇ ਪ੍ਰਧਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਇੰਪਲਾਈਜ਼ ਫੈਡਰੇਸ਼ਨ ਜੱਥੇਬੰਦੀ ਨਾੱਰਥ ਜੋਨ ਦੀ ਚੋਣ ਸੂਬਾ ਕਮੇਟੀ ਚੀਫ ਆਰਗਨਾਈਜ਼ਰ  ਪੰਜਾਬ ਚੋਣ ਓਬਜ਼ਰਵਰ ਮਾਣਯੋਗ ਸਰਕਲ ਪ੍ਰਧਾਨ ਇੰਜੀਨੀਅਰ ਤਰਲੋਚਨ ਸਿੰਘ, ਸੂਬਾ ਸਕੱਤਰ ਮੋਹਣ ਸਿੰਘ, ਸਕੱਤਰ ਸਟੇਟ ਬਲਵਿੰਦਰ ਸਿੰਘ ਵੱਲੋਂ ਕਰਵਾਈ ਗਈ। ਜਿਸ ਵਿੱਚ ਸਰਕਲ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਕਪੂਰਥਲਾ ਦੇ ਮੈਂਬਰ ਚੁਣੇ ਗਏ।

Advertisements

ਇਸ ਵਿੱਚ ਮਨਿੰਦਰ ਸਿੰਘ ਪ੍ਰਧਾਨ, ਚਰਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਮੇਸ਼ ਲਾਲ ਮੀਤ ਪ੍ਰਧਾਨ, ਸੁਨੀਲ ਕੁਮਾਰ ਜਨਰਲ ਸਕੱਤਰ, ਨਰਿੰਦਰ ਜੁਆਇੰਟ ਸਕੱਤਰ, ਜਗਤਾਰ ਸਿੰਘ ਕੈਸ਼ੀਅਰ, ਰੂਪਕ ਕੁਮਾਰ ਪ੍ਰੈਸ ਸਕੱਤਰ, ਮਨਜੀਤ ਸਿੰਘ ਆਰਗੇਨਾਈਜ਼ਰ ਚੁਣੇ ਗਏ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਚਾਰ ਸਰਕਲ ਪ੍ਰਧਾਨ ਮੋਹਣ ਸਿੰਘ ਬੂਥ ਸਰਕਲ ਨਵਾਂਸ਼ਹਿਰ, ਤਰਲੋਚਨ ਸਿੰਘ ਸਰਕਲ ਹੁਸ਼ਿਆਰਪੁਰ, ਸੁਖਦੇਵ ਸਿੰਘ ਸਰਕਲ ਕਪੂਰਥਲਾ, ਬਲਵਿੰਦਰ ਸਿੰਘ ਸਰਕਲ ਜਲੰਧਰ ਵਿਸ਼ੇਸ਼ ਤੌਰ ਤੇ ਪਹੁੰਚੇ। ਕਮੇਟੀ ਵਲੋਂ ਸਰਕਲ ਪ੍ਰਧਾਨਾ ਦਾ ਵੀ ਧੰਨਵਾਦ ਕੀਤਾ।

LEAVE A REPLY

Please enter your comment!
Please enter your name here