
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਮਦਰ ਮੈਰੀ ਨਰਸਿੰਗ ਕਾਲਜ ਦੀ ਵਿਦਿਆਰਥਣ ਖ਼ੁਸ਼ੀ ਨੇ ਆਪਣੇ ਜਨਮ ਦਿਨ ਮੌਕੇ ਨੂੰ ਮਾਨਵਤਾ ਦੀ ਸੇਵਾ ਕਰਨ ਨੂੰ ਸਮਰਪਿਤ ਪਹਿਲੀ ਵਾਰ ਭਾਈ ਘਨ੍ਹਈਆ ਜੀ ਚੈਰੀਟੇਬਲ ਬਲੱਡ ਬੈਂਕ ਵਿਖੇ ਖੂਨ ਦਾਨ ਕਰਕੇ ਨੌਜਵਾਨਾਂ ਲਈ ਇੱਕ ਪ੍ਰੇਰਨਾ ਸਰੋਤ ਬਣੀ। ਜੰਮੂ ਨਿਵਾਸੀ ਮਿਸ ਖ਼ੁਸ਼ੀ ਦੀ ਮਾਤਾ ਮਤੀ ਵੀਨਾ ਦੇਵੀ ਅਤੇ ਪਿਤਾ ਰਮੇਸ਼ ਕੁਮਾਰ ਵੱਲੋਂ ਆਪਣੀ ਹੋਣਹਾਰ ਬੇਟੀ ਤੇ ਮਾਣ ਮਹਿਸੂਸ ਕੀਤਾ ਅਤੇ ਮੁਬਾਰਕਾਂ ਵੀ ਦਿੱਤੀਆਂ ਅਤੇ ਇਸ ਮਹਾਨ ਸੇਵਾ ਕਾਰਜ ਲਈ ਵਧਾਈਆਂ ਦਿੱਤੀਆਂ ਅਤੇ ਮਾਣ ਮਹਿਸੂਸ ਕੀਤਾ ।

ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਵੱਲੋਂ ਖੂਨ ਦਾਨੀ ਮਿਸ ਖ਼ੁਸ਼ੀ ਨੂੰ ਜਿਥੇ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਇਸ ਮਹਾਨ ਸੇਵਾ ਲਈ ਸਨਮਾਨਿਤ ਕੀਤਾ ਸਨਮਾਨਿਤ ਕੀਤਾ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਖ਼ੁਸ਼ੀ ਵਾਂਗ ਹੋਰਨਾਂ ਨੌਜਵਾਨਾਂ ਨੂੰ ਵੀ ਵਿਦਿਆ ਪ੍ਰਾਪਤੀ ਦੇ ਨਾਲ ਨਾਲ ਸਮਾਜ ਸੇਵੀ ਕਾਰਜਾਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ। ਵਿਸ਼ੇਸ਼ ਤੌਰ ਤੇ ਮਾਨਵਤਾ ਦੀ ਸੇਵਾ ਹਿੱਤ ਖੂਨ ਦਾਨ, ਨੇਤਰ ਦਾਨ ਅਤੇ ਹੋਰ ਅੰਗਾਂ ਨੂੰ ਦਾਨ ਕਰਨ ਸਬੰਧੀ ਪਾਏ ਜਾਂਦੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਤੇ ਉੱਘੀ ਸਮਾਜ ਸੇਵੀ ਮਤੀ ਲਖਵਿੰਦਰ ਕੌਰ ਡਿੰਪੀ, ਦਿਲਬਾਗ ਸਿੰਘ ਅਤੇ ਕਾਲਜ ਦੀ ਵਿਦਿਆਰਥਣ ਮਿਸ ਗੁਰਲੀਨ ਕੌਰ ਮਾਹਿਲਪੁਰ ਵੀ ਹਾਜ਼ਰ ਸਨ। ਇਸ ਮੌਕੇ ਤੇ ਭਾਈ ਘਨ੍ਹਈਆ ਚੈਰੀਟੇਬਲ ਬਲੱਡ ਬੈਂਕ ਵੱਲੋਂ ਖੂਨ ਦਾਨੀ ਖ਼ੁਸ਼ੀ ਨੂੰ ਜਨਮ ਦਿਨ ਸਬੰਧੀ ਵਿਸ਼ੇਸ਼ ਤੋਹਫ਼ਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਆਉਣ ਵਾਲੇ ਸੁਨਹਿਰੇ ਭਵਿੱਖ ਲਈ ਵੀ ਅਰਦਾਸ ਕੀਤੀ।












