Saturday, October 31, 2026
Home Hoshiarpur ਨਿਊ ਜ਼ਿਲ੍ਹਾ ਤੇ ਸੈਸ਼ਨ ਕੋਰਟ ਕੰਪਲੈਕਸ ਵਿਖੇ ਜਨਤਕ ਸੁਵਿਧਾਵਾਂ ਦੀ ਬੋਲੀ 20...

ਨਿਊ ਜ਼ਿਲ੍ਹਾ ਤੇ ਸੈਸ਼ਨ ਕੋਰਟ ਕੰਪਲੈਕਸ ਵਿਖੇ ਜਨਤਕ ਸੁਵਿਧਾਵਾਂ ਦੀ ਬੋਲੀ 20 ਮਾਰਚ ਤੋਂ

The Stellar News Logo

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਜੱਜ (ਸੀਨੀਅਰ ਡਵੀਜ਼ਨ) ਹੁਸ਼ਿਆਰਪੁਰ ਸੁਰੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਕਮਰਾ ਨੰਬਰ 134, ਪਹਿਲੀ ਮੰਜ਼ਿਲ, ਬਲਾਕ-ਡੀ, ਨਿਊ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਕੰਪਲੈਕਸ, ਹੁਸ਼ਿਆਰਪੁਰ ਵਿਖੇ ਜਨਤਕ ਸੁਵਿਧਾਵਾਂ ਦੀ ਬੋਲੀ 20 ਮਾਰਚ 2026 ਸਵੇਰੇ 11:30 ਵਜੇ ਹੋਣ ਜਾ ਰਹੀ ਹੈ, ਜਿਸ ਅਨੁਸਾਰ ਨਿਊ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ ਵਿਖੇ ਸਥਿਤ ਕੰਨਟੀਨ, ਸਾਈਕਲ/ਸਕੂਟਰ/ ਕਾਰ ਪਾਰਕਿੰਗ, ਇਕ ਦੁਕਾਨ ਪੈਕੇਡਜ਼ ਫੂਡ ਆਇਟਮ/ ਵੇਰਕਾ/ ਮਾਰਕਫੈਡ ਅਤੇ ਦੁਕਾਨ ਨੰਬਰ 2,3,4 ਫੋਟੋਸਟੈਟ/ਕੰਪਿਊਟਰ ਟਾਈਪਿੰਗ/ਪ੍ਰਿੰਟਿੰਗ/ਇੰਟਰਨੈਟ ਅਤੇ ਸਟੇਸ਼ਨਰੀ ਆਦਿ ਅਤੇ ਕੋਰਟ ਕੰਪਲੈਕਸ ਦਸੂਹਾ ਵਿਖੇ ਸਥਿਤ ਕੰਨਟੀਨ, ਸਾਈਕਲ/ਸਕੂਟਰ/ਕਾਰ ਪਾਰਕਿੰਗ, ਇਕ ਫੋਟੋਸਟੇਟ ਦੁਕਾਨ, ਇਕ ਦੁਕਾਨ ਸੰਡਰੀ ਵਰਕਸ ਅਤੇ ਕੰਪਿਊਟਰ ਟਾਈਪਿਸਟ ਲਈ ਅਤੇ ਨਿਊ ਜੂਡੀਸ਼ੀਅਲ ਕੋਰਟ ਕੰਪਲੈਕਸ ਮੁਕੇਰੀਆਂ ਵਿਖੇ ਸਥਿਤ ਕੰਟੀਨ, ਦੁਕਾਨ ਨੰਬਰ 1,2,3,4 ਫੋਟੋਸਟੇਟ/ਕੰਪਿਊਟਰ ਟਾਈਪਿੰਗ/ਪ੍ਰਿੰਟਿੰਗ/ਇੰਟਰਨੈਟ ਅਤੇ ਸਟੇਸ਼ਨਰੀ ਲਈ 1 ਅਪ੍ਰੈਲ 2026 ਤੋਂ 31 ਮਾਰਚ 2027 ਤੱਕ ਠੇਕੇ ਲਈ ਜਨਤਕ ਨੀਲਾਮੀ ਕੀਤੀ ਜਾਵੇਗੀ।

Advertisements

ਇਸ ਸਬੰਧੀ ਵੇਰਵੇ ਸਾਹਿਤ ਨਿਯਮ ਅਤੇ ਸ਼ਰਤਾਂ ਇਸ ਕੋਰਟ ਦੀ ਵੈੱਬਸਾਈਟ http://ecourts.gov.in/hoshiarpur/ ’ਤੇ ਦੇਖੀਆਂ ਜਾ ਸਕਦੀਆਂ ਹਨ।

LEAVE A REPLY

Please enter your comment!
Please enter your name here