
ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਨੇ 19 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ। ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ। ਇਨ੍ਹਾਂ ਅਧਿਕਾਰੀਆਂ ਵਿੱਚ ਇੱਕ ਆਈਪੀਐਸ ਅਤੇ 18 ਪੀਪੀਐਸ ਅਧਿਕਾਰੀ ਸ਼ਾਮਲ ਹਨ। ਇੱਥੇ ਜਾਰੀ ਹੁਕਮਾਂ ਅਨੁਸਾਰ, 2021 ਬੈਚ ਦੇ ਆਈਪੀਐਸ ਅਧਿਕਾਰੀ ਵਿਨੀਤ ਅਹਲਾਵਤ ਨੂੰ ਏਡੀਸੀਪੀ, ਆਪ੍ਰੇਸ਼ਨ ਅਤੇ ਸੁਰੱਖਿਆ, ਜਲੰਧਰ ਦੇ ਮੌਜੂਦਾ ਅਹੁਦੇ ਤੋਂ ਸੁਪਰਡੈਂਟ ਆਫ਼ ਪੁਲਿਸ, ਇਨਵੈਸਟੀਗੇਸ਼ਨ ਵਜੋਂ ਤਬਦੀਲ ਕਰ ਦਿੱਤਾ ਗਿਆ ਹੈ।
Advertisements














