Sunday, October 18, 2026
Home Latest ਪੁਲਿਸ ਐਨਕਾਊਂਟਰ ‘ਚ ਮਾਰੇ ਗਏ ਰਣਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ‘ਚ ਖੁਲਾਸਾ,...

ਪੁਲਿਸ ਐਨਕਾਊਂਟਰ ‘ਚ ਮਾਰੇ ਗਏ ਰਣਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ‘ਚ ਖੁਲਾਸਾ, ਗੋਲੀ ਲੱਗਣ ਕਾਰਨ ਹੋਈ ਮੌਤ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਗੁਰਦਾਸਪੁਰ ਦੇ ਆਦੀਆ ਚੈਕ ਪੋਸਟ ਤੇ ਮਾਰੇ ਗਏ ਦੋ ਪੁਲਿਸ ਮੁਲਾਜ਼ਮਾਂ ਦੇ ਕਤਲਕਾਂਡ ਮਾਮਲੇ ਵਿੱਚ 19 ਸਾਲਾਂ ਰਣਜੀਤ ਸਿੰਘ ਦੀ ਪੁਲਿਸ ਮੁਕਾਬਲੇ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦੱਸ ਦਈਏ ਰਣਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਗਈ ਹੈ। ਜਿਸ ਵਿੱਚ ਕਈ ਅਹਿਮ ਖੁਲਾਸੇ ਹੋਏ ਹਨ। ਦੱਸ ਦਈਏ ਕਿ ਡਾਕਟਰਾਂ ਵੱਲੋਂ ਕੀਤਾ ਗਿਆ ਇਹ ਪੋਸਟਮਾਰਟਮ 4 ਘੰਟੇ 8 ਮਿੰਟ ਤੱਕ ਚੱਲਿਆ। ਆਪਣੀ ਰਿਪੋਰਟ ਵਿੱਚ ਡਾਕਟਰਾਂ ਨੇ ਖੁਲਾਸਾ ਕੀਤਾ ਕਿ ਰਣਜੀਤ ਸਿੰਘ ਦੇ ਸਰੀਰ ’ਤੇ ਕੁੱਲ 6 ਜ਼ਖਮਾਂ ਦੇ ਨਿਸ਼ਾਨ ਸਨ। ਇੱਕ ਗੋਲੀ ਲੱਗਣ ਦਾ ਜ਼ਖਮ ਉਸਦੀ ਛਾਤੀ ਦੇ ਸੱਜੇ ਪਾਸੇ ਮੌਜੂਦ ਸੀ। ਇੱਕ ਹੋਰ ਗੋਲੀ ਲੱਗਣ ਦਾ ਜ਼ਖਮ ਉਸਦੀ ਛਾਤੀ ਦੇ ਖੱਬੇ ਪਾਸੇ ਮੌਜੂਦ ਸੀ। ਉਸਦੇ ਮੂੰਹ ਅਤੇ ਨੱਕ ਅਤੇ ਕੰਨ ਵਿੱਚੋਂ ਖੂਨ ਵਗਿਆ ਹੋਇਆ ਸੀ। 

Advertisements

ਇਸ ਤੋਂ ਇਲਾਵਾ ਤੀਸਰਾ ਅਤੇ ਚੌਥਾ ਜ਼ਖਮ ਉਸਦੀ ਪਿੱਠ ਦੇ ਸੱਜੇ ਅਤੇ ਖੱਬੇ ਪਾਸੇ ਪਾਏ ਗਏ ਅਤੇ ਇਹ ਜ਼ਖਮ ਗੋਲੀਆਂ ਬਾਹਰ ਨਿਕਲਣ ਕਾਰਨ ਮੌਜੂਦ ਸੀ। ਇਸ ਤੋਂ ਇਲਾਵਾ ਪੰਜਵਾਂ ਜ਼ਖਮ ਖੱਬੇ ਪਾਸੇ ਮੱਥੇ ਉੱਤੇ ਸੀ ਜਿੱਥੇ ਲਾਲੀ ਅਤੇ ਸੋਜ਼ ਸੀ। ਛੇਵਾਂ ਜ਼ਖਮ ਸੱਜੀ ਲੱਤ ਉੱਪਰ ਸੀ। ਦੱਸ ਦਈਏ ਕਿ ਇਸ ਰਿਪੋਰਟ ਨਾਲ ਬੇਸ਼ੱਕ ਪੁਲਿਸ ਨੂੰ ਕੁਝ ਰਾਹਤ ਮਿਲੀ ਹੋਵੇ ਪਰ ਇਹ ਸਵਾਲ ਅਜੇ ਵੀ ਬਣੇ ਹੋਏ ਹਨ ਕਿ ਜੇਕਰ ਰਣਜੀਤ ਸਿੰਘ ਪੁਲਿਸ ਦੀ ਗੱਡੀ ਪਲਟਣ ਤੋਂ ਬਾਅਦ ਫਰਾਰ ਹੋਇਆ ਤਾਂ ਹੱਥਕੜੀ ਲੱਗੇ ਹੋਣ ਦੇ ਬਾਵਜੂਦ ਉਸਨੇ ਮੋਟਰਸਾਈਕਲ ਅਤੇ ਪਿਸਤੌਲ ਦਾ ਪ੍ਰਬੰਧ ਕਿੱਥੋਂ ਕਰ ਲਿਆ। ਫਿਲਹਾਲ ਇਸ ਮਾਮਲੇ ਵਿੱਚ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here