
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਡਤ ਜਗਤ ਰਾਮ ਸਰਕਾਰੀ ਬਹੁਤਕਨੀਕੀ ਕਾਲਜ, ਹੁਸ਼ਿਆਰਪੁਰ ਵਿਖੇ ਪੋਲੀਟੈਕਨਿਕ ਕਾਲਜ ਗਜ਼ਟਿਡ ਟੀਚਰਜ਼ ਐਸੋਸਿਏਸ਼ਨ ਦੀ ਲੋਕਲ ਯੂਨਿਟ ਦੇ ਪੁਨਰਗਠਨ ਲਈ ਟੀਚਿੰਗ ਸਟਾਫ਼ ਵੱਲੋਂ ਅਹਿਮ ਮੀਟਿੰਗ ਕੀਤੀ ਗਈ। ਸਥਾਨਕ ਇਕਾਈ ਵੱਲੋਂ ਸਰਬਸੰਮਤੀ ਨਾਲ ਅਕਾਸ਼ ਮਹਿਤਾ ਪ੍ਰਧਾਨ, ਸਪਨਾ ਜਨਰਲ ਸਕੱਤਰ, ਵਰਿੰਦਰ ਪਾਲ ਸਿੰਘ ਉਪ ਪ੍ਰਧਾਨ, ਅਰਚਨਾ ਬੈਂਸ ਉਪ ਪ੍ਰਧਾਨ, ਵਿਸ਼ਾਲ ਅੰਗੁਰਣਾ ਵਿੱਤ ਸਕੱਤਰ ਅਤੇ ਰੁਪੇਸ਼ ਸ਼ਰਮਾ ਨੂੰ ਪ੍ਰੈਸ ਸਕੱਤਰ ਚੁਣਿਆ।

ਮੀਟਿੰਗ ਦੌਰਾਨ ਅਰਚਨਾ ਸ਼ਰਮਾ, ਜਸਮੇਰ ਕੌਰ, ਮੁਨੀਸ਼ ਕਪਲਾਸ, ਜਸਵੰਤ ਕੌਰ, ਦੀਪਤੀ ਜੈਨ, ਹਰਮਿੰਦਰ ਸਿੰਘ, ਗੁਰਦੀਪ ਸਿੰਘ, ਪੰਕਜ ਚਾਵਲਾ, ਮਿਸ ਰਾਜਵਿੰਦਰ ਕੌਰ, ਸੁਮੀਤ ਵਰਮਾ, ਜਨਮੀਤ ਸਿੰਘ ਅਤੇ ਮਨਪ੍ਰੀਤ ਸਿੰਘ ਮੌਜੂਦ ਸਨ। ਇਸ ਮੌਕੇ ਸਮੂਹ ਮੇਂਬਰ ਸਾਹਿਬਾਨਾਂ ਵੱਲੋਂ ਪੋਲੀਟੈਕਨਿਕ ਟੀਚਿੰਗ ਸਟਾਫ਼ ਦੇ ਮਸਲਿਆਂ ਅਤੇ ਮੰਗਾ ਨੂੰ ਇੱਕਜੁੱਟ ਹੋ ਕੇ ਹੱਲ ਕਰਨ ਦੀ ਸਹਿਮਤੀ ਪ੍ਰਗਟਾਇ ਅਤੇ ਇਕਾਈ ਨੇ ਫੈਕਲਟੀ ਮੈਂਬਰਾਂ ਦੇ ਜਾਇਜ਼ ਅਧਿਕਾਰਾਂ ਲਈ ਲੜਨ ਦੀ ਆਪਣੀ ਵਚਨਬੱਧਤਾ ਪ੍ਰਗਟ ਕੀਤੀ।












