Sunday, November 1, 2026
Home Punjab Shiv Sena ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਗੰਨਮੈਨ ਨੇ ਖੁਦ ਨੂੰ ਮਾਰੀ...

Shiv Sena ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਗੰਨਮੈਨ ਨੇ ਖੁਦ ਨੂੰ ਮਾਰੀ ਗੋਲੀ, ਹਾਲਤ ਗੰਭੀਰ

ਮੋਹਾਲੀ (ਦ ਸਟੈਲਰ ਨਿਊਜ਼)। ਮੋਹਾਲੀ ਦੇ ਖਰੜ ਵਿੱਚ Shiv Sena (Hind) ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਗੰਨਮੈਨ ਨੇ ਖੁਦ ਨੂੰ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਗੰਨਮੈਨ ਨੂੰ ਪਹਿਲਾਂ ਜ਼ਖ਼ਮੀ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਪਰੰਤੂ ਬਾਅਦ ਵਿੱਚ ਪੀਜੀਆਈ ਰੈਫਰ ਕਰ ਦਿੱਤਾ ਗਿਆ।

Advertisements

ਜਾਣਕਾਰੀ ਅਨੁਸਾਰ, ਘਟਨਾ ਖਰੜ ਦੀ ਗੁਲਮੋਹਰ ਸੁਸਾਇਟੀ ਵਿੱਚ ਵਾਪਰੀ ਹੈ, ਜਿਥੇ ਗੰਨਮੈਨ ਨੇ ਖੁਦ ਨੂੰ ਆਪਣੇ ਲਾਇਸੈਂਸੀ ਅਸਲੇ ਨਾਲ ਗੋਲੀ ਮਾਰ ਲਈ ਹੈ। ਗੋਲੀ ਮਾਰਨ ਤੋਂ ਬਾਅਦ ਗੰਨਮੈਨ ਉਥੇ ਹੀ ਡਿੱਗ ਪਿਆ, ਆਸ-ਪਾਸ ਦੇ ਲੋਕਾਂ ਨੇ ਉਸਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ। ਪਰੰਤੂ ਗੰਨਮੈਨ ਦੀ ਹਾਲਤ ਗੰਭੀਰ ਹੋਣ ਦੇ ਚਲਦਿਆਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ।

ਫਿਰੋਜ਼ਪੁਰ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਗੰਨਮੈਨ ਵੱਲੋਂ ਗੋਲੀ ਮਾਰਨ ਦੇ ਕਾਰਨਾਂ ਪਿੱਛੇ ਮੁੱਢਲੇ ਤੌਰ ‘ਤੇ ਆਪਣੀ ਪਤਨੀ ਨਾਲ ਬਹਿਸ ਹੋਣਾ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਗੰਨਮੈਨ ਫੋਨ ‘ਤੇ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਸੀ, ਜਿਸ ਦੇ ਕੁੱਝ ਮਿੰਟਾਂ ਪਿੱਛੋਂ ਉਸ ਨੇ ਖੁਦ ਨੂੰ ਗੋਲੀ ਮਾਰਨ ਦਾ ਇਹ ਖੌਫਨਾਕ ਕਦਮ ਚੁੱਕ ਲਿਆ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here