
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਾ. ਬੀ.ਆਰ. ਅੰਬੇਡਕਰ ਸਰਕਾਰੀ ਕਾਲਜ, ਮੁਖਲਿਆਣਾ ਵਿੱਚ ਪ੍ਰਿੰਸੀਪਲ ਡਾ. ਪਾਰੁਲ ਖੰਨਾ ਦੀ ਅਗਵਾਈ ਵਿਚ ਤੀਸਰਾ ਸਾਲਾਨਾ ਖੇਡ ਮੇਲਾ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸਰੀਰਕ ਤੰਦਰੁਸਤੀ, ਖੇਡ ਭਾਵਨਾ ਅਤੇ ਟੀਮ ਵਰਕ ਨੂੰ ਉਤਸ਼ਾਹਿਤ ਕਰਨਾ ਸੀ। ਵਿਦਿਆਰਥੀਆਂ ਨੇ ਵੱਖ-ਵੱਖ ਟਰੈਕ, ਮਨੋਰੰਜਕ ਅਤੇ ਫੀਲਡ ਇਵੈਂਟਸ ਵਿੱਚ ਵੱਡੇ ਉਤਸ਼ਾਹ ਨਾਲ ਭਾਗ ਲਿਆ। ਮਨੋਰੰਜਕ ਖੇਡਾਂ ਜਿਵੇਂ ਕਿ ਲੇਮਨ ਐਂਡ ਸਪੂਨ ਰੇਸ (ਲੜਕੇ ਅਤੇ ਲੜਕੀਆਂ), ਰੱਸੀ ਟਪਣਾ (ਲੜਕੇ ਅਤੇ ਲੜਕੀਆਂ), ਬੰਟੇ(ਲੜਕੇ), ਸਟਾਪੂ (ਲੜਕੀਆਂ),ਗੀਟੇ (ਲੜਕੀਆਂ) ਤੇ ਫੀਲਡ ਇਵੈਂਟਸ ਜਿਵੇਂ ਕਿ ਸ਼ਾਟ ਪੁੱਟ (ਲੜਕੇ ਅਤੇ ਲੜਕੀਆਂ) ਅਤੇ ਡਿਸਕਸ ਥ੍ਰੋ (ਲੜਕੇ ਅਤੇ ਲੜਕੀਆਂ) ਵਿੱਚ ਸਾਰੇ ਭਾਗੀਦਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਖੇਡ ਭਾਵਨਾ ਦਾ ਪ੍ਰਗਟਾਵਾ ਕੀਤਾ। ਪ੍ਰਿੰਸੀਪਲ ਡਾ. ਪਰੁਲ ਖੰਨਾ ਦੀ ਮਾਰਗਦਰਸ਼ਨ ਅਤੇ ਪ੍ਰੇਰਣਾ ਨਾਲ ਇਹ ਪ੍ਰੋਗਰਾਮ ਬਹੁਤ ਹੀ ਸਫਲ ਰਿਹਾ।

ਅੰਤ ਵਿੱਚ ਪ੍ਰਿੰਸੀਪਲ ਡਾ. ਪਰੁਲ ਖੰਨਾ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਸਰਗਰਮੀ ਨਾਲ ਭਾਗ ਲੈਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਡਾ ਅਰੁਣਾ ਰਾਣੀ ਅਤੇ ਸਮੂਹ ਸਟਾਫ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਪ੍ਰੋਫੈਸਰ ਵਿਕਾਸ ਸੂੂਦ ਅਤੇ ਪ੍ਰੋਫੈਸਰ ਮਿਲਕੀ ਨੇ ਵੀ ਸਲਾਨਾ ਖੇਡ ਮੇਲੇ ਨੂੰ ਸਫਲਤਾਪੂਰਵਕ ਸੰਪੰਨ ਕਰਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ।












