Friday, October 30, 2026
Home Punjab ਬੈਸਟ ਕਾਟਨ ਯਾਰਨ ਫੈਕਟਰੀ’ ‘ਚ ਅੱਗ ਲੱਗਣ ਕਾਰਨ ਸਮਾਨ ਸੜ ਕੇ ਸੁਆਹ,...

ਬੈਸਟ ਕਾਟਨ ਯਾਰਨ ਫੈਕਟਰੀ’ ‘ਚ ਅੱਗ ਲੱਗਣ ਕਾਰਨ ਸਮਾਨ ਸੜ ਕੇ ਸੁਆਹ, ਜਾਨੀ ਨੁਕਸਾਨ ਤੋਂ ਬਚਾਅ

ਸੰਗਰੂਰ (ਦ ਸਟੈਲਰ ਨਿਊਜ਼)। ਸਹਿਜਪੁਰਾ ਰੋਡ ’ਤੇ ਸਥਿਤ ‘ਬੈਸਟ ਕਾਟਨ ਯਾਰਨ ਫੈਕਟਰੀ’ ਵਿੱਚ ਅੱਗ ਲੱਗਣ ਕਾਰਨ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਜਾਣਕਾਰੀ ਮਿਲਣ ’ਤੇ ਪਾਣੀ ਦੀਆਂ ਗੱਡੀਆਂ ਸਮੇਤ ਪਹੁੰਚੇ ਫਾਇਰ ਬ੍ਰਿਗੇਡ ਦੇ ਦਸਤੇ ਨੇ 2 ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਕੱਚਾ ਮਾਲ, ਬਿਲਡਿੰਗ ਅਤੇ ਮਸ਼ੀਨਰੀ ਬੁਰੀ ਤਰ੍ਹਾਂ ਸੜ ਜਾਣ ਕਾਰਨ ਭਾਰੀ ਨੁਕਸਾਨ ਹੋ ਚੁੱਕਾ ਸੀ।

Advertisements

ਇਸ ਸਬੰਧੀ ਪ੍ਰਾਈਮ ਫੈਕਟਰੀ ਦੇ ਮਾਲਕ ਸੁਧੀਸ਼ ਜੈਨ ਨੇ ਦੱਸਿਆ ਕਿ ਐਤਵਾਰ ਸਵੇਰੇ ਲਗਭਗ 10 ਵਜੇ ਫੈਕਟਰੀ ਦੀ ਮਸ਼ੀਨ ਵਿੱਚ ਅੱਗ ਲੱਗੀ ਦੇਖੀ। ਇਸ ’ਤੇ ਫੈਕਟਰੀ ਵਿੱਚ ਕੰਮ ਕਰਦੇ 25-30 ਮਜ਼ਦੂਰਾਂ ਅਤੇ ਹੋਰਨਾਂ ਨੇ ਫੈਕਟਰੀ ਦੀ ਟੈਂਕੀ ਦੇ ਪਾਣੀ ਅਤੇ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੂਚਨਾ ਦਿੱਤੇ ਜਾਣ ’ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਦੋ ਘੰਟਿਆ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਗੁਦਾਮ ਦੇ ਸ਼ੈੱਡ ਦੀਆਂ ਚਾਦਰਾਂ ਵੀ ਤਿੜਕ ਗਈਆਂ।

LEAVE A REPLY

Please enter your comment!
Please enter your name here