Saturday, October 31, 2026
Home Hoshiarpur ਐਵਰੈਸਟ ਬੇਸ ਕੈਂਪ ਫਤਹਿ ਕਰਕੇ ਪਹੁੰਚੇ ਟਰੈਕਰ ਗੁਰਚਰਨ ਸਿੰਘ ਦਾ ਹੁਸ਼ਿਆਰਪੁਰ ਫੋਟੋਗ੍ਰਾਫਰ...

ਐਵਰੈਸਟ ਬੇਸ ਕੈਂਪ ਫਤਹਿ ਕਰਕੇ ਪਹੁੰਚੇ ਟਰੈਕਰ ਗੁਰਚਰਨ ਸਿੰਘ ਦਾ ਹੁਸ਼ਿਆਰਪੁਰ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਐਵਰੈਸਟ ਬੇਸ ਕੈਂਪ ਫਤਿਹ ਕਰਕੇ ਹੁਸ਼ਿਆਰਪੁਰ ਪਹੁੰਚੇ ਟ੍ਰੈਕਕਰ ਗੁਰਚਰਨ ਸਿੰਘ ਦਾ ਹੁਸ਼ਿਆਰਪੁਰ ਫੋਟੋਗ੍ਰਾਫਰ ਐਸੋਸੀਏਸ਼ਨ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਜੀਵ ਅਰੋੜਾ ਨੇ ਕਿਹਾ ਕਿ ਗੁਰਚਰਨ ਸਿੰਘ ਨੇ ਬੇਸ ਕੈਂਪ ਤੇ ਝੰਡਾ ਲਹਿਰਾ ਕੇ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਟਰੈਕਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਨਾ ਨੇ 25 ਮਾਰਚ ਆਪਣੇ ਸਾਥੀਆਂ ਸੀਨੀਅਰ ਟ੍ਰੈਕਕਰ ਹਰਦੀਪ ਜੌਹਲ ਟਾਂਡਾ ਅਤੇ ਤਲਵਿੰਦਰ ਸਿੰਘ ਚੰਡੀਗੜ੍ਹ ਦੇ ਨਾਲ ਲੁਕਲਾ ਨੇਪਾਲ ਤੋਂ ਐਵਰੈਸਟ ਬੇਸ ਕੈਂਪ ਲਈ ਟਰੈਕ ਸ਼ੁਰੂ ਕੀਤਾ, ਤੇ ਕਾਫੀ ਔਕੜਾਂ ਦਾ ਸਾਹਮਣਾ ਕਰਦੇ ਫਾਗਡਿੰਗ, ਨਾਮਚੇ ਬਜਾਰ, ਟੈਂਗਬੋਚੇ, ਡਿੰਗਬੁਚੇ, ਲਿਬੋਚੇ, ਗੋਰਖਸ਼ੇਪ ਤੋ 6ਵੇਂ ਦਿਨ 5364 ਮੀਟਰ ਉੱਚੀ ਐਵਰੈਸਟ ਬੇਸ ਕੈਂਪ ਪਹੁੰਚ ਕੇ ਆਪਣਾ ਰਾਸ਼ਟਰੀ ਝੰਡਾ ਤਿਰੰਗਾ ਲਹਿਰਾ ਕੇ ਫਤਹਿ ਦੇ ਜਸ਼ਨ ਮਨਾਏ।

Advertisements

ਬੇਸ ਕੈਂਪ ਤੇ ਅੱਧਾ ਕੁ ਘੰਟਾ ਰੁਕ ਕੇ ਵਾਪਸ ਚੱਲ ਪਏ ਤੇ ਤੀਸਰੇ ਦਿਨ ਲੁਕਲਾ ਪਹੁੰਚੇ ਜਿਥੋਂ ਚੜਨਾ ਸ਼ੁਰੂ ਕੀਤਾ ਸੀ। ਇਸ ਬਾਰੇ ਗੱਲਬਾਤ ਕਰਦਿਆ ਗੁਰਚਰਨ ਸਿੰਘ ਨੇ ਕਿਹਾ ਬਹੁਤ ਦੇਰ ਤੋ ਮੇਰਾ ਸੁਪਨਾ ਸੀ ਕਿ ਐਵਰੈਸਟ ਬੇਸ ਕੈਂਪ ਤੇ ਤਿਰੰਗਾ ਲਹਿਰਾਵਾਂ ਜੋ ਕਿ ਹੁਣ ਪੂਰਾ ਹੋਇਆ। ਉਨਾਂ ਦੱਸਿਆ ਕਿ ਭਾਰੀ ਬਰਫਬਾਰੀ ਅਤੇ ਤਿਲਕਵੇਂ ਰਸਤੇ ਹੋਣ ਦੇ ਬਾਵਜੂਦ ਵੀ ਸਾਥੀ ਤਜਰਬੇਕਾਰ ਟ੍ਰੈਕਕਰ ਹਰਦੀਪ ਜੌਹਲ ਅਤੇ ਤਲਵਿੰਦਰ ਸਿੰਘ ਦੇ ਸਾਥ ਸਦਕਾ 9 ਦਿਨਾਂ ਟਰੈਕ ਪੂਰਾ ਕਰਨ ਚ ਕਾਮਯਾਬ ਹੋਏ ਜੋ ਕਿ ਆਮ ਤੌਰ ਤੇ 10 ਤੋ12 ਦਿਨ ਚ ਪੂਰਾ ਹੁੰਦਾ ਹੈ। ਟ੍ਰੈਕਕਰ ਗੁਰਚਰਨ ਸਿੰਘ ਦੀ ਏਹ ਖੁਆਇਸ਼ ਹੈ ਕਿ ਉਹ ਹੁਣ ਇਸ ਤੋ ਵੀ ਉੱਚੀਆਂ ਚੋਟੀਆਂ ਨੂੰ ਸਰ ਕਰ ਸਕਣ। ਇਸ ਮੌਕੇ ਹਰਜਾਪ ਸਿੰਘ, ਨਰੇਸ਼ ਕੁਮਾਰ ਸਬਾ, ਕਰਮਬੀਰ ਸਿੰਘ, ਅਨਿਲ ਕੁਮਾਰ ਹਰਜਿੰਦਰ ਕੁਮਾਰ ਵੀ ਹਾਜਰ ਸਨ।

LEAVE A REPLY

Please enter your comment!
Please enter your name here