
ਕਾਠਮੰਡੂ (ਦ ਸਟੈਲਰ ਨਿਊਜ਼)। ਮਾਊਂਟ ਐਵਰੈਸਟ ਦੀ ਚੋਟੀ ਤੋਂ ਤੋਂ ਉਤਰਦੇ ਸਮੇਂ ਦੋ ਭਾਰਤੀ ਪਰਬਤਾਰੋਹੀਆਂ ਦੀ ਮੌਤ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਨੇਪਾਲ ਐਕਸਪੀਡੀਸ਼ਨ ਆਪਰੇਟਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਿਸ਼ੀ ਭੰਡਾਰੀ ਨੇ ਦਸਿਆ ਕਿ ਪਰਬਤਾਰੋਹੀਆਂ ਅਰੁਣ ਕੁਮਾਰ ਤਿਵਾੜੀ ਅਤੇ ਸੰਦੀਪ ਅਰੇ, ਸਿਖਰ ਤੋਂ ਉਤਰਦੇ ਸਮੇਂ ਥੱਕ ਗਏ ਸਨ।

ਉਨ੍ਹਾਂ ਦੇ ਗਾਈਡ ਨੇ ਉਨ੍ਹਾਂ ਨੂੰ ਬਚਾਉਣ ਲਈ ਸਖ਼ਤ ਕੋਸ਼ਿਸ਼ਾਂ ਕੀਤੀਆਂ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਭੰਡਾਰੀ ਨੇ ਦੱਸਿਆ ਕਿ ਅਤੇ ਤਿਵਾੜੀ ਵੀਰਵਾਰ ਸ਼ਾਮ 5:30 ਵਜੇ ਦੇ ਕਰੀਬ ਸਿਖਰ ਤੇ ਪਹੁੰਚ ਗਏ ਸਨ। ਉਨ੍ਹਾਂ ਕਿਹਾ ਕਿ ਗਾਈਡਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਉਣ ਵਿਚ ਅਸਮਰੱਥ ਰਹੇ।
ਪਰਬਤਾਰੋਹੀ ਸੰਦੀਪ ਅਰੇ ਦੀ ਵੀਰਵਾਰ ਨੂੰ ਮੌਤ ਹੋ ਗਈ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਤਿਵਾੜੀ ਦੀ ਮੌਤ ਕਦੋਂ ਹੋਈ। ਹੋਰ ਜਾਣਕਾਰੀ ਦੀ ਉਡੀਕ ਹੈ। ਬੁੱਧਵਾਰ ਨੂੰ ਅਰੇ ਅਤੇ ਤਿੰਨ ਭਾਰਤੀ 274 ਪਰਬਤਾਰੋਹੀਆਂ ਵਿਚ ਸ਼ਾਮਲ ਸਨ, ਜਿਨ੍ਹਾਂ ਨੇ 8,848.86 ਮੀਟਰ ਉੱਚੀ ਚੋਟੀ ਨੂੰ ਸਫ਼ਲਤਾਪੂਰਵਕ ਸਰ ਕੀਤਾ।












