
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦਰਬਾਰ ਸਾਈਂ ਜੀਵੇ ਸ਼ਾਹ ਚਿਸ਼ਤੀ ਜੀ ਦਾ ਸਾਲਾਨਾ ਮੇਲਾ ਟੈਂਪੂ ਅੱਡਾ, ਪ੍ਰੇਮਗੜ੍ਹ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਇਹ ਮੇਲਾ ਦਰਬਾਰ ਦੇ ਮੁੱਖ ਸੇਵਾਦਾਰ ਤਰਲੋਕ ਵਿਰਦੀ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੇਲੇ ਵਿੱਚ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਅਟੁਟ ਲੰਗਰ ਲਗਾਇਆ ਗਿਆ। ਰਾਤ ਨੂੰ ਮਹਿਫਿਲ-ਏ-ਕਵਾਲੀ ਕਰਵਾਈ ਗਈ। ਜਿਸ ਵਿੱਚ ਅੰਤਰਰਾਸ਼ਟਰੀ ਕਵਾਲ ਸ਼ਕੀਲ ਸਾਬਰੀ, ਗਗਨ ਆਦੀਆ ਅਤੇ ਬਲਜੀਤ ਜੀਤੂ ਐਂਡ ਪਾਰਟੀ ਨੇ ਸਾਈਂ ਜੀ ਦਾ ਗੁਣਗਾਨ ਕਰਕੇ ਹਾਜ਼ਰੀ ਲਗਵਾਈ।

ਇਸ ਮੇਲੇ ਵਿੱਚ ਸਾਈਂ ਸੁਰਿੰਦਰ ਪਾਲ ਦਰਬਾਰ ਬਾਬਾ ਬਹਾਰ ਸ਼ਾਹ ਨੇ ਜਲੰਧਰ ਤੋਂ ਆ ਕੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਪੱਪੂ ਬਾਬਾ, ਸੋਨੂੰ ਬਾਬਾ, ਗੀਤਕਾਰ ਜ਼ੋਰਾ ਢੱਕੋਵਾਲੀਆ, ਗੀਤਕਾਰ ਸੱਤਾ ਹੁਸ਼ਿਆਰਪੁਰੀਆ, ਅਜੇ ਹਾਂਡਾ, ਅਵਤਾਰ ਸਿੰਘ, ਸੋਹਨ ਲਾਲ ਆਦਮਪੁਰ, ਦਲਵੀਰ ਸਿੰਘ, ਸੀਤਾ ਬਾਬਾ ਵਿਸ਼ੇਸ਼ ਤੇ ਹਾਜ਼ਿਰ ਰਹੇ।












