
ਹਰਿਆਣਾ (ਦ ਸਟੈਲਰ ਨਿਊਜ਼), ਪਰਾਸ਼ਰ। ਥਾਣਾ ਹਰਿਆਣਾ ਪੁਲਿਸ ਵੱਲੋਂ ਨਜਾਇਜ਼ ਅਸਲੇ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਆਰਮਜ਼ ਐਕਟ ਦੀ ਧਾਰਾ 25-54-59 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਐਸਆਈ ਨਵਜੋਤ ਸਿੰਘ ਪੁਲਿਸ ਪਾਰਟੀ ਸਮੇਤ ਭੰਗੀ ਪੁੱਲ ਮਾਤਾ ਚਿੰਤਪੁਰਨੀ ਰੋਡ ਮੌਜੂਦ ਸੀ, ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਕਿ ਹੀਰਾ ਲਾਲ ਪੁੱਤਰ ਮਹਿੰਦਰ ਪਾਲ ਵਾਸੀ ਮੁਹੱਲਾ ਬਾਲਮੀਕ ਹਰਿਆਣਾ ਅਤੇ ਕਰਨਬੀਰ ਸਿੰਘ ਉਰਫ ਧਾਮੀ ਪੁੱਤਰ ਕੁਲਦੀਪ ਸਿੰਘ ਵਾਸੀ ਧਾਮੀਆ ਖੁਰਦ ਥਾਣਾ ਟਾਂਡਾ ਹਾਲ ਵਾਸੀ ਪਾਸੀ ਫਾਰਮ ਹਰਿਆਣਾ ਨੇ ਹਮ ਸਲਾਹ ਹੋ ਕੇ ਆਪਣੇ ਕਬਜੇ ਵਿੱਚ ਨਜਾਇਜ਼ ਅਸਲਾ ਖਰੀਦ ਕਰਕੇ ਬਿਨਾ ਲਾਈਸੈਂਸ ਰੱਖਿਆ ਹੋਇਆ ਹੈ। ਇਸ ਤੇ ਪੁਲਿਸ ਵਲੋਂ ਨਾਕਾਬੰਦੀ ਕੀਤੇ ਜਾਣ ਤੇ ਵੈਨਿਊ ਕਾਰ ਨੰਬਰ (ਪੀਬੀ 07, ਸੀਜੀ 0918 ), 2 ਗਲੋਕ ਪਿਸਟਲ ਸਮੇਤ ਮੈਗਜ਼ੀਨ 20 ਰੋਂਦ 30 ਬੋਰ ਅਤੇ 3,50,000 ਰੁਪਏ ਬਰਾਮਦ ਹੋਈ। ਜਿਸਦੇ ਸੰਬੰਧ ਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।












