Saturday, October 31, 2026
Home Punjab ਸਲਫਾਸ ਦੀ ਜ਼ਹਿਰੀਲੀ ਗੈਸ ਕਾਰਨ ਪਰਿਵਾਰ ਦੇ 2 ਮਾਸੂਮਾਂ ਦੀ ਮੌਤ

ਸਲਫਾਸ ਦੀ ਜ਼ਹਿਰੀਲੀ ਗੈਸ ਕਾਰਨ ਪਰਿਵਾਰ ਦੇ 2 ਮਾਸੂਮਾਂ ਦੀ ਮੌਤ

ਖੰਨਾ (ਦ ਸਟੈਲਰ ਨਿਊਜ਼)। ਖੰਨਾ ਦੇ ਨਜ਼ਦੀਕ ਪਿੰਡ ਖਨਿਆਣ ਵਿੱਚ ਸਲਫਾਸ ਦੀ ਜ਼ਹਿਰੀਲੀ ਗੈਸ ਕਾਰਨ ਇਕ ਪਰਿਵਾਰ ਦੇ 2 ਮਾਸੂਮ ਬੱਚਿਆਂ ਦੀ ਮੌਤ ਹੋ ਗਈ, ਜਦਕਿ 3 ਹੋਰ ਮੈਂਬਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਪਰਿਵਾਰ ਨੇ ਕਣਕ ਨੂੰ ਕੀੜਿਆਂ ਤੋਂ ਬਚਾਉਣ ਲਈ ਸਟੋਰ ਵਿੱਚ ਰੱਖੇ ਅਨਾਜ ਦੇ ਢੋਲ ਵਿੱਚ ਸਲਫਾਸ ਦੀਆਂ ਗੋਲੀਆਂ ਪਾਈਆਂ ਹੋਈਆਂ ਸਨ।

Advertisements

ਸਟੋਰ ਦਾ ਦਰਵਾਜ਼ਾ ਬੈੱਡਰੂਮ ਨਾਲ ਲੱਗਦਾ ਹੋਣ ਕਾਰਨ ਜ਼ਹਿਰੀਲੀ ਗੈਸ ਕਮਰੇ ਵਿਚ ਫੈਲ ਗਈ। ਇਸ ਹਾਦਸੇ ਵਿੱਚ 13 ਦਿਨਾਂ ਦੀ ਬੱਚੀ ਹਰਸੀਰਤ ਕੌਰ ਅਤੇ ਕਰੀਬ 4 ਸਾਲਾ ਮਨਰਾਜ ਸਿੰਘ ਦੀ ਮੌਤ ਹੋ ਗਈ।

ਜਦਕਿ 2 ਬੱਚੀਆਂ ਅਤੇ ਇਕ ਮਹਿਲਾ ਨੂੰ ਗੰਭੀਰ ਹਾਲਤ ਵਿੱਚ ਚੰਡੀਗੜ੍ਹ ਇਲਾਜ ਲਈ ਭੇਜਿਆ ਗਿਆ ਹੈ। ਸਿਹਤ ਵਿਭਾਗ ਦੀ ਟੀਮ ਵਲੋਂ ਮੌਕੇ ਦਾ ਮੁਆਇਨਾ ਕਰਨ ’ਤੇ ਮੁੱਢਲੇ ਤੌਰ ’ਤੇ ਸਲਫਾਸ ਦੀ ਗੈਸ ਨੂੰ ਹਾਦਸੇ ਦਾ ਕਾਰਨ ਦੱਸਿਆ ਗਿਆ ਹੈ।

LEAVE A REPLY

Please enter your comment!
Please enter your name here