Tuesday, October 6, 2026
Home Hoshiarpur ਸਫ਼ਾਈ ਸੇਵਕਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਐਲਾਨ

ਸਫ਼ਾਈ ਸੇਵਕਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਐਲਾਨ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ-ਰੱਤੀ। ਪ੍ਰਧਾਨ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਹਰਿਆਣਾ ਰਮਨ ਕੁਮਾਰ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਸਮੂਹ ਸਫਾਈ ਸੇਵਕਾਂ ਵੱਲੋਂ ਅਣਮਿੱਥੇ ਸਮੇ ਲਈ ਹੜਤਾਲ ਕੀਤੀ ਗਈ ਹੈ। ਨਗਰ ਕੌਂਸਲ ਦਫਤਰ ਵਿਖੇ ਹੜਤਾਲ ਤੇ ਬੈਠੇ ਸਫਾਈ ਸੇਵਕਾਂ ਨੇ ਦਸਿਆ ਕਿ ਸਫਾਈ ਸੇਵਕਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਡੀ ਐਸ ਪੀ ਸਤਵੀਰ ਸਿੰਘ ਬੈਂਸ ਜਿਸਨੂੰ ਸਸਪੈਂਡ ਕੀਤਾ ਗਿਆ ਹੈ ਉਸਨੂੰ ਬਰਖਾਸਤ ਕੀਤਾ ਜਾਵੇ, ਡੀ ਏ ਦੀਆਂ ਬਕਾਇਆ ਕਿਸ਼ਤਾਂ ਪਈਆਂ ਜਾਣ, ਪੁਰਾਣੀ ਪੈਨਸ਼ਨ ਜੋ 2004 ਤੋਂ ਬਾਦ ਬੰਦ ਕੀਤੀ ਗਈ ਸੀ ਨੂੰ ਜਲਦੀ ਸ਼ੁਰੂ ਕੀਤਾ ਜਾਵੇ,ਕੰਟਰੈਕਟ ਤੇ ਕੰਮ ਕਰਦੇ ਸਫਾਈ ਸੇਵਕਾਂ/ਸੀਵਰ ਮੈਂਨ ਨੂੰ 3 ਸਾਲ ਦੀ ਪਾਲਿਸੀ ਤਹਿਤ ਪੱਕਾ ਕੀਤਾ ਜਾਵੇ ਅਤੇ ਆਊਟ ਸੋਰਸ ਤੇ ਕੰਮ ਕਰਦੇ ਸਾਥੀਆਂ (ਸੀ ਡੀ ਕੈਟਾਗਿਰੀ) ਨੂੰ ਕੰਟਰੈਕਟ ਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਉਦੋਂ ਤੱਕ ਹੜਤਾਲ ਜਾਰੀ ਰਹੇਗੀ।

Advertisements

ਇਸ ਮੌਕੇ ਤੇ ਪੋਰਸ,ਵਿਜੇ ਕੁਮਾਰ,ਰਾਣੀ,ਹਰਜਿੰਦਰ,ਰਾਜਨ,ਸੁਨੀਲ ਕੁਮਾਰ,ਮਿਥੁਨ,ਲਖਵੀਰ ਭੱਟੀ,ਲਖਨ, ਸੂਰਜ,ਗੁਰਮੀਤ,ਸ਼ੁਭਮ,ਬਲਵਿੰਦਰ,ਲਵ ਕੁਮਾਰ,ਸੌਰਵ ਕੁਮਾਰ,ਸੰਨੀ ਕੁਮਾਰ ਸਣੇ ਸਮੂਹ ਸਫਾਈ ਸੇਵਕ ਹਾਜਰ ਸਨ।

LEAVE A REPLY

Please enter your comment!
Please enter your name here