
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਸੂਬਾ ਕਮੇਟੀ ਦੀ ਬੀਤੀ ਕੱਲ੍ਹ ਤੇ ਅੱਜ ਪੰਜਾਬ ਭਰ ਦੇ ਦਫਤਰਾਂ ਅਤੇ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਦਫਤਰਾਂ ਵਿੱਚ ਮਨਿਸਟੀਰੀਅਲ ਕਰਮਚਾਰੀਂ ਵੱਲੋਂ ਕਲਮ ਛੋੜ ਹੜਤਾਲ ਕੀਤੀ ਗਈ। ਇਹ ਕਰਮਚਾਰੀ ਆਪਣੇ ਹੱਕੀ ਮੰਗਾਂ ਜਿਸ ਵਿੱਚ ਪੈਂਡਿਗ ਡੀ.ਏ. ਰੀਲੀਜ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, 15.01.15 ਅਤੇ 17.07.20 ਦੇ ਪੱਤਰ ਰੱਦ ਕਰਨਾ, ਬੰਦ ਕੀਤੇ ਭੱਤਿਆਂ ਨੂੰ ਮੁੜ ਬਹਾਲ ਕਰਨਾ,ਏ.ਸੀ.ਪੀ. ਨੂੰ ਲਾਗੂ ਕਰਨਾ, ਟਾਈਪ ਟੈਸਟ ਦੀ ਥਾਂ ਤੇ ਕੰਪਿਊਟਰ ਟ੍ਰੇਨਿੰਗ ਲਾਗੂ ਕਰਨਾ, ਆਊਟ ਸੋਰਸ ਤੇ ਕੰਮ ਕਰਦੇ ਸਾਰੇ ਕਰਮਚਾਰੀਆਂ ਨੂੰ ਪੱਕੇ ਕਰਨਾ, ਪੈਨਸ਼ਨਰਾਂ ਦੀ ਪੈਨਸ਼ਨ ਤੇ 2.59 ਦਾ ਗੁਣਾਂਕ ਲਾਗੂ ਕਰਨਾ ਆਦਿ ਸ਼ਾਮਿਲ ਹਨ।

ਇਸ ਜਿਲ੍ਹੇ ਵਿੱਚ ਵੀ ਹੜਤਾਲ ਮੁਕੰਮਲ ਰਹੀ। ਹੜਤਾਲ ਕਰਨ ਵਾਲੇ ਮੁੱਖ ਦਫਤਰਾਂ ਵਿੱਚ ਡੀ.ਸੀ. ਦਫਤਰ, ਲੋਕ ਨਿਰਮਾਣ ਵਿਭਾਗ, ਸਿੰਚਾਈ ਵਿਭਾਗ, ਸਿੱਖਿਆ ਵਿਭਾਗ, ਖੇਤੀਬਾੜੀ ਵਿਭਾਗ, ਬਾਗਵਾਨੀ ਵਿਭਾਗ, ਜਿਲ੍ਹਾ ਇੰਡਸਟਰੀ ਵਿਭਾਗ, ਆਈ.ਟੀ.ਆਈ. ਵਿਭਾਗ, ਭੂਮੀ ਰੱਖਿਆ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ, ਪੰਜਾਬ ਰੋਡਵੇਜ਼ ਵਿਭਾਗ, ਜੰਗਲਾਤ ਵਿਭਾਗ, ਸਹਿਕਾਰਤਾ ਵਿਭਾਗ, ਸਿਵਲ ਸਰਜਨ ਵਿਭਾਗ, ਪੋਲੀਟੈਕਨੀਕਲ ਵਿਭਾਗ ਆਦਿ ਸ਼ਾਮਿਲ ਸਨ। ਇਹ ਜਾਣਕਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਨੀਰੁਧ ਮੋਦਗਿਲ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀਂ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਦਿੱਤੀ ਗਈ। ਇਹ ਕਲਮ ਛੋੜ ਹੜਤਾਲ 6 ਅਗਸਤ ਨੂੰ ਵੀ ਜਾਰੀ ਰਹੇਗੀ। 7 ਅਗਸਤ ਨੂੰ ਸਾਰੇ ਮੁਲਾਜਮ ਸਮੂਹਿਕ ਛੁੱਟੀ ਲੈ ਕੇ ਚੰਡੀਗੜ੍ਹ ਵਿਖੇ ਸਾਂਝੇ ਐਕਸ਼ਨ ਵਿੱਚ ਸ਼ਮੂਲੀਅਤ ਕਰਨਗੇ।












