
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਮਾਹਿਲਪੁਰ ਵਿੱਚ ਪੈਂਦੇ ਪਿੰਡ ਪੰਡੋਰੀ ਮਹਿਤਵਾਂ ਰਾਜਪੂਤਾਂ ਦੇ 27 ਸਾਲਾ ਨੌਜਵਾਨ ਤਰਨਜੀਤ ਸਿੰਘ ਨੇ USA ਆਰਮੀ ਵਿੱਚ ਭਰਤੀ ਹੋ ਕੇ ਪੰਜਾਬ ਦਾ ਨਾਂ ਅੰਤਰਰਾਸ਼ਟਰੀ ਪੱਧਰ ਤੇ ਰੌਸ਼ਨ ਕੀਤਾ ਹੈ। ਉਸ ਦੀ ਇਹ ਸ਼ਾਨਦਾਰ ਸਫ਼ਲਤਾ ਪੰਜਾਬੀ ਨੌਜਵਾਨਾਂ ਦੀ ਮਿਹਨਤ, ਜ਼ਜਬੇ ਅਤੇ ਲਗਨ ਦੀ ਮਿਸਾਲੀ ਉਦਾਹਰਣ ਹੈ।

ਤਰਨਜੀਤ ਸਿੰਘ ਦੇ ਅਮਰੀਕੀ ਫ਼ੌਜ ਵਿੱਚ ਸ਼ਾਮਲ ਹੋਂਣ ਦੀ ਖ਼ਬਰ ਮਿਲਦੇ ਹੀ ਪਰਿਵਾਰ ਅਤੇ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਲਾਕੇ ਦੇ ਲੋਕਾਂ ਤੇ ਰਿਸ਼ਤੇਦਾਰਾਂ ਵੱਲੋਂ ਤਰਨਜੀਤ ਦੇ ਪਿਤਾ ਹਰਦੇਵ ਸਿੰਘ ਅਤੇ ਸਮੁੱਚੇ ਪਰਿਵਾਰ ਨੂੰ ਵਧਾਈ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।












