Wednesday, October 7, 2026
Home Hoshiarpur ਮਾਤਾ ਚਿੰਤਪੁਰਨੀ ਦੇ ਮੇਲਿਆਂ ਦੌਰਾਨ ਕੀਤੇ ਜਾ ਰਹੇ ਪ੍ਰਬੰਧਾ ਦਾ ਮੇਅਰ ਨੇ...

ਮਾਤਾ ਚਿੰਤਪੁਰਨੀ ਦੇ ਮੇਲਿਆਂ ਦੌਰਾਨ ਕੀਤੇ ਜਾ ਰਹੇ ਪ੍ਰਬੰਧਾ ਦਾ ਮੇਅਰ ਨੇ ਲਿਆ ਜਾਇਜਾ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਗੁਰਜੀਤ ਸੋਨੂੰ। ਮਾਤਾ ਚਿੰਤਪੁਰਨੀ ਮੇਲੇ ਦੌਰਾਨ ਹੁਸ਼ਿਆਰਪੁਰ ਤੋਂ ਚਿੰਤਪੁਰਨੀ ਰੋਡ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਨਗਰ ਨਿਗਮ ਵਲੋਂ ਕੀਤੇ ਜਾ ਰਹੇ ਪ੍ਰਬੰਧਾ ਦਾ ਜਾਇਜਾ ਲੈਣ ਲਈ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਅੱਜ ਵਿਸ਼ੇਸ਼ ਦੌਰਾ ਕੀਤਾ। ਚੀਫ ਸੈਨੇਟਰੀ ਇੰਸਪੈਕਟਰ ਨਵਦੀਪ ਸ਼ਰਮਾ, ਸੈਨੇਟਰੀ ਇੰਸਪੈਕਟਰ ਜਗਰੂਪ ਸਿੰਘ, ਸੁਰਿੰਦਰ ਕੁਮਾਰ,  ਜਨਕ ਰਾਜ, ਜਿਲਾ ਪ੍ਰਧਾਨ ਭਾਜਪਾ ਵਿਜੈ ਪਠਾਨੀਆਂ,  ਵਿਨੋਦ ਪਰਮਾਰ,  ਸਤੀਸ਼ ਬਾਵਾ,  ਕੌਸਲਰ ਨਿਪੁਨ ਸ਼ਰਮਾ,  ਠਾਕੁਰ ਰਮੇਸ਼ ਕੁਮਾਰ ਵੀ ਇਸ ਮੌਕੇ ਤੇ ਮੋਜੂਦ ਸਨ।

Advertisements

ਮੇਅਰ ਸ਼ਿਵ ਸੂਦ ਨੇ ਇਸ ਮੌਕੇ ਤੇ ਚਿੰਤਪੁਰਨੀ ਰੋਡ ਤੇ ਸਫਾਈ ਕਰਮਚਾਰੀਆਂ ਵਲੋਂ ਕੀਤੀ ਜਾ ਰਹੀ ਸਫਾਈ ਸਬੰਧੀ ਜਾਣਕਾਰੀ ਹਾਸਲ ਕੀਤੀ। ਉਹਨਾਂ ਦੱਸਿਆ ਕਿ ਨਗਰ ਨਿਗਮ ਵਲੋਂ ਮੇਲੇ ਦੌਰਾਨ ਚਿੰਤਪੁਰਨੀ ਰੋਡ ਤੇ ਸਫਾਈ ਕਰਨ ਲਈ ਚੀਫ ਸੈਨੇਟਰੀ ਇੰਸਪੈਕਟਰ ਨਵਦੀਪ ਸ਼ਰਮਾ ਦੀ ਅਗਵਾਈ ਹੇਠ ਸਫਾਈ ਸੇਵਕਾਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ, ਜ਼ੋ ਇਸ ਸੜਕ ਤੇ ਸਫਾਈ ਸਬੰਧੀ ਜਿੰਮੇਵਾਰ ਹੋਣਗੀਆਂ, ਇਸ ਤੋ ਇਲਾਵਾ ਇਸ ਸੜਕ ਤੇ ਸਟਰੀਟ ਲਾਈਟ ਨੂੰ ਚਾਲੂ ਹਾਲਤ ਵਿਚ ਰੱਖਣਾ ਯਕੀਨੀ ਬਣਾਉਣ ਲਈ ਇਲੈਕਟ੍ਰਿਕਲ ਸਟਾਫ ਦੀ ਡਿਊਟੀ ਲਗਾਈ ਗਈ ਹੈ।

ਮੇਅਰ ਸ਼ਿਵ ਸੂਦ ਨੇ ਮੇਲੇ ਦੌਰਾਨ ਲੰਗਰ ਲਗਾਉਣ ਵਾਲੀਆਂ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਲੰਗਰ ਸੜਕ ਤੋ ਹੱਟ ਕੇ ਲਗਾਉਣ ਅਤੇ ਲੰਗਰ ਵਿਚ ਸਫਾਈ ਅਤੇ ਪੀਣ ਵਾਲੇ ਪਾਣੀ ਦਾ ਵਿਸ਼ੇਸ਼ ਧਿਆਨ ਰੱਖਣ। ਪੀਣ ਵਾਲਾ ਪਾਣੀ ਕਲੋਰਿਨ ਦਵਾਈ ਮਿਲਾਕੇ ਹੀ ਵਰਤਿਆ ਜਾਵੇ। ਉਹਨਾਂ ਮੇਲੇ ਦੌਰਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਦੌਰਾਨ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਨਗਰ ਨਿਗਮ ਵਲੋਂ ਲਗਾਏ ਗਏ ਸਫਾਈ ਕਰਮਚਾਰੀਆਂ ਨੂੰ ਸਫਾਈ ਰੱਖਣ ਵਿਚ ਸਹਿਯੋਗ ਦੇਣ। 

LEAVE A REPLY

Please enter your comment!
Please enter your name here