Friday, November 6, 2026
Home Politics ਸੰਤੋਸ਼ ਚੌਧਰੀ ਨੇ ਸਾਂਝੀ ਰਸੋਈ ‘ਚ ਮਨਾਈ ਆਪਣੇ ਪਤੀ ਸਾਬਕਾ ਵਿਧਾਇਕ ਰਾਮ...

ਸੰਤੋਸ਼ ਚੌਧਰੀ ਨੇ ਸਾਂਝੀ ਰਸੋਈ ‘ਚ ਮਨਾਈ ਆਪਣੇ ਪਤੀ ਸਾਬਕਾ ਵਿਧਾਇਕ ਰਾਮ ਲੁਭਾਇਆ ਦੀ ਬਰਸੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਾਬਕਾ ਕੇਂਦਰੀ ਰਾਜ ਮੰਤਰੀ ਸੰਤੋਸ਼ ਚੌਧਰੀ ਨੇ ਸਾਂਝੀ ਰਸੋਈ ਵਿਚ ਆਪਣੇ ਪਤੀ ਸਾਬਕਾ ਐਮ.ਐਲ.ਏ ਰਾਮ ਲੁਭਾਇਆ ਦੀ ਦੂਜੀ ਬਰਸੀ ਮਨਾਈ। ਇਸ ਮੌਕੇ ਉਹਨਾਂ ਪਰਿਵਾਰ ਸਮੇਤ ਖਾਣਾ ਖੁਆਉਣ ਦੀ ਸੇਵਾ ਵੀ ਕੀਤੀ ਅਤੇ ਸਾਂਝੀ ਰਸੋਈ ਵਿੱਚ 21 ਹਜ਼ਾਰ ਰੁਪਏ ਦਾ ਯੋਗਦਾਨ ਵੀ ਪਾਇਆ। ਸੰਤੋਸ਼ ਚੌਧਰੀ ਨੇ ਸਾਂਝੀ ਰਸੋਈ ਵਿੱਚ ਖਾਣਾ ਖਾਣ ਵਾਲੇ ਵਿਅਕਤੀਆਂ ਨਾਲ ਪਰਿਵਾਰ ਸਮੇਤ ਆਪ ਵੀ ਖਾਣਾ ਖਾਧਾ। ਉਹਨਾਂ ਜ਼ਿਲਾ ਪ੍ਰਸਾਸ਼ਨ ਵਲੋਂ ਚਲਾਈ ਜਾ ਰਹੀ ਸਾਂਝੀ ਰਸੋਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੇਵਲ 10 ਰੁਪਏ ਵਿੱਚ ਪੇਟ ਭਰ ਖਾਣਾ ਖੁਆਉਣਾ ਇਕ ਵਧੀਆ ਉਪਰਾਲਾ ਹੈ।

Advertisements

ਉਹਨਾਂ ਕਿਹਾ ਕਿ ਇਥੇ ਪੌਸ਼ਟਿਕ ਖਾਣਾ ਸਾਫ ਸੁਥਰੇ ਮਾਹੌਲ ਵਿੱਚ ਪਰੋਸਿਆ ਜਾ ਰਿਹਾ ਹੈ, ਜਿਸ ਲਈ ਜਿਲਾ ਰੈਡ ਕਰਾਸ ਸੋਸਾਇਟੀ ਵਧਾਈ ਦੀ ਪਾਤਰ ਹੈ। ਉਹਨਾਂ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲਾ ਰੈਡ ਕਰਾਸ ਸੋਸਾਇਟੀ ਈਸ਼ਾ ਕਾਲੀਆ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜਿਕ ਸਾਂਝ ਪੈਦਾ ਕਰਨ ਵਿੱਚ ਸਾਂਝੀ ਰਸੋਈ ਵਰਗੇ ਪ੍ਰੋਜੈਕਟ ਕਾਫ਼ੀ ਮਹੱਤਵਪੂਰਨ ਸਾਬਤ ਹੁੰਦੇ ਹਨ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਦਾਨੀ ਸੱਜਣਾਂ ਨੂੰ ਆਪਣੇ ਵਿਸ਼ੇਸ਼ ਦਿਨ ਸਾਂਝੀ ਰਸੋਈ ਵਿੱਚ ਮਨਾਉਣੇ ਚਾਹੀਦੇ ਹਨ।

ਇਸ ਮੌਕੇ ਸਾਬਕਾ ਮੰਤਰੀ ਨਰੇਸ਼ ਠਾਕੁਰ, ਸੰਤੋਸ਼ ਚੌਧਰੀ ਦੀ ਬੇਟੀ ਨਮਰਤਾ ਚੌਧਰੀ, ਰਮਨ ਕਪੂਰ, ਅਨਿਲ ਸਭਰਵਾਲ, ਚਰਨਜੀਤ ਸਿੰਘ, ਸੰਤੋਸ਼ ਕੁਮਾਰੀ, ਮੋਹਨ ਲਾਲ, ਓਂਕਾਰ ਧਾਮੀ, ਪਰਮਜੀਤ ਸਿੰਘ ਅਤੇ ਬਿੱਟੂ ਕੁਮਾਰ ਹਾਜ਼ਰ ਸਨ। ਇਸ ਦੌਰਾਨ ਜ਼ਿਲਾ ਰੈਡ ਕਰਾਸ ਸੋਸਾਇਟੀ ਵਲੋਂ ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ ਨੇ ਕੇਂਦਰੀ ਰਾਜ ਮੰਤਰੀ ਸੰਤੋਸ਼ ਚੌਧਰੀ ਅਤੇ ਪਰਿਵਾਰ ਨੂੰ ਸਨਮਾਨ ਚਿੰਨ ਵੀ ਸੌਂਪਿਆ। 

LEAVE A REPLY

Please enter your comment!
Please enter your name here