ਲੋਕਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਿਲ ਕਰਨਗੇ ਮੁਨੀਸ਼ ਤਿਵਾੜੀ: ਬਿੰਦੂ ਮਾਨ

ਮਾਹਿਲਪੁਰ(ਦ ਸਟੈਲਰ ਨਿਊਜ਼)। ਟੂਟੋਮਜਾਰਾ ਦੇ ਬਲਵਿੰਦਰ ਸਿੰਘ ਮਾਨ ਜਨਰਲ ਸਕੱਤਰ ਪਬਲਿਕ ਕੋਆਰਡੀਨੇਸ਼ਨ ਸੈਲ ਕਾਂਗਰਸ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਕਾਂਗਰਸ ਤੋਂ ਸੀਨੀਅਰ ਲੀਡਰ ਮਨੀਸ਼ ਤਿਵਾੜੀ ਨੂੰ ਟਿਕਟ ਦੇ ਕੇ ਹਾਈ ਕਮਾਂਡ ਨੇ ਆਪਣਾ ਮਿਸ਼ਨ 13 ਨੂੰ ਪੂਰਾ ਕਰਨ ਲਈ ਪਹਿਲ ਕਰ ਦਿੱਤੀ ਹੈ।

Advertisements

ਉਹਨਾਂ ਕਿਹਾ ਕਿ ਮਨੀਸ਼ ਤਿਵਾੜੀ ਸ਼ਾਨਦਾਰ ਜਿੱਤ ਹਾਸਲ ਕਰਨਗੇ। ਉਹਨਾਂ ਕਿਹਾ ਕਿ ਮਨੀਸ਼ ਤਿਵਾੜੀ ਦੀ ਜਿੱਤ ਨੂੰ ਪੱਕਾ ਕਰਨ ਲਈ ਗੜਸ਼ੰਕਰ ਹਲਕੇ ਵਿੱਚ ਪਬਲਿਕ ਕੋਆਾਰਡੀਨੇਸ਼ਨ ਸੈਲ ਦੇ ਸਮੂਹ ਵਰਕਰ ਤਨਦੇਹੀ ਨਾਲ ਜਿੰਮੇਵਾਰੀ ਨਿਭਾਉਣਗੇ ਅਤੇ ਸਮੂਹ ਟੀਮ ਨੂੰ ਨਾਲ ਲੈ ਕੇ ਘਰ ਘਰ ਜਾ ਕੇ ਪ੍ਰਚਾਰ ਕਰਨਗੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਇੱਕ ਇੱਕ ਕਰਕੇ ਆਪਣੇ ਵਾਅਦੇ ਪੂਰੇ ਕਰ ਰਹੀ ਹੈ ਤੇ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਬਣਨੀ ਤੈਅ ਹੈ।

LEAVE A REPLY

Please enter your comment!
Please enter your name here