Wednesday, October 28, 2026
Home Education ਸਰਕਾਰੀ ਸਕੂਲ ਭੂੰਨੋ ਵਿਖੇ ਕੁੜੀਆਂ ਦੀ ਲੋਹੜੀ ਪਾ ਕੇ ਮਨਾਈ ਲੋਹੜੀ 

ਸਰਕਾਰੀ ਸਕੂਲ ਭੂੰਨੋ ਵਿਖੇ ਕੁੜੀਆਂ ਦੀ ਲੋਹੜੀ ਪਾ ਕੇ ਮਨਾਈ ਲੋਹੜੀ 

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼)। ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਭੁੰਨੋ ਵਿਖੇ ਸਕੂਲ ਮੁੱਖੀ ਜਸਵੀਰ ਸਿੰਘ, ਮੈਡਮ ਕਰਮਜੀਤ ਕੌਰ ਤੇ ਗ੍ਰਾਮ ਪੰਚਾਇਤ ਵਲੋਂ ਲੜਕੀਆਂ ਦੀ ਲੋਹੜੀ ਪਾ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ।
ਇਸ ਮੌਕੇ ਪ੍ਰਵਾਸੀ ਭਾਰਤੀ ਸਤਨਾਮ ਸਿੰਘ  ਸਹੋਤਾ, ਰੌਣਕ ਸਿੰਘ, ਨਾਜਰ ਸਿੰਘ ਸਹੋਤਾ, ਸਰਪੰਚ ਪਰਮਜੀਤ ਸਿੰਘ, ਕੇ. ਰੇਸ਼ਮ ਚੰਦ, ਮਨਜਿੰਦਰ ਸਿੰਘ, ਚਰਨਜੀਤ ਸਿੰਘ ਪੰਚ, ਬਲਵੀਰ ਸਿੰਘ ਪੰਚ, ਬਲਵਿੰਦਰ ਕੌਰ ਪੰਚ, ਸਪਰਿੰਦਰ ਕੌਰ ਪੰਚ, ਦਰਸ਼ਨ ਸਿੰਘ, ਨੀਤੂ ਬਾਲਾ ਪੰਚ, ਰਵਿੰਦਰ ਸਿੰਘ ਨੋਨਾ ਸਮੇਤ ਪਿੰਡ ਵਾਸੀ ਹਾਜਰ ਸਨ। ਇਸ ਮੌਕੇ ਪ੍ਰਵਾਸੀ ਭਾਰਤੀਆਂ ਵਲੋਂ ਵਿਦਿਆਰਥੀਆਂ ਨੂੰ ਮੁੰਗਫਲੀ ਰੇੜੀਆਂ ਵੰਡੀਆ ਗਈਆਂ ਅਤੇ ਸਕੂਲ ਅਧਿਆਪਕਾਂ ਵਲੋਂ ਵਿਦਿਆਰਥੀਆਂ ਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਪੂਰੀਆਂ ਛੋਲੇ ਦੇ ਲੰਗਰ ਛਕਾਏ ਗਏ। ਇਸ ਮੌਕੇ ਸਕੂਲ ਮੁੱਖੀ ਜਸਵੀਰ ਸਿੰਘ ਨੇ ਪ੍ਰਵਾਸੀ ਭਾਰਤੀਆਂ ਤੇ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ। ਇਸ ਮੌਕੇ ਬੱਚਿਆਂ ਵਲੋਂ ਲੋਹੜੀ ਦੇ ਗੀਤ ਪੇਸ਼ ਕੀਤੇ ਗਏ। 

LEAVE A REPLY

Please enter your comment!
Please enter your name here