ਪੋਲੀਓ ਮੁੱਕਤ ਦੇਸ਼ ਦਾ ਦਰਜਾ ਬਰਕਰਾਰ ਰੱਖਣ ਵੱਲ ਦਿੱਤਾ ਜਾਵੇ ਵਿਸ਼ੇਸ਼ ਧਿਆਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਗੁਰਜੀਤ ਸੋਨੂੰ। ਕੋਮੀ ਪਲਸ ਪੋਲੀਓ ਦਿਵਸ ਅਤੇ ਟੈਟਨੈਸ ਡਿਪਥੀਰੀਆਂ ਵੈਕਸੀਨ ਸਬੰਧੀ ਜਿਲੇ ਦੇ ਮੈਡੀਕਲ ਅਤੇ ਪੈਰਾਂ ਮੈਡੀਕਲ ਸਟਾਫ ਦੀ ਵਿਸ਼ੇਸ਼ ਮੀਟਿੰਗ ਜਿਲਾ ਸਿਖਲਾਈ ਕੇਂਦਰ ਵਿਖੇ ਸਿਵਲ ਸਰਜਨ ਡਾ. ਰੇਨੂੰ ਸੂਦ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਡਾ. ਰਿਸ਼ੀ ਸ਼ਰਮਾਂ ਸਰਵੇਲੈਸ ਮੈਡੀਕਲ ਅਫਸਰ ਵਿਸ਼ਵ ਸਿਹਤ ਸੰਗਠਨ ਵਿਸ਼ੇਸ ਤੋਰ ਤੇ ਸ਼ਾਮਿਲ ਹੋਏ।

Advertisements

ਮੀਟਿੰਗ ਵਿੱਚ ਹਾਜਰ ਨੁਮਾਇਦਿਆਂ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਕੌਮੀ ਪਲਸ ਪੋਲੀਓ ਮੁਹਿੰਮ ਤਹਿਤ ਜਿਲੇ ਦੇ 1,70 ਹਜਾਰ ਦੇ ਕਰੀਬ ਬੱਚਿਆਂ ਨੂੰ ਪੋਲੀਓ ਰੋਧਿਕ ਬੂਦਾਂ ਪਿਲਾਉਣ ਲਈ ਮਾਈਕਰੋ ਪਲਾਨ ਤਿਆਰ ਰੱਖੀ ਜਾਵੇ ਅਤੇ ਆਪਣੇ ਖੇਤਰ ਦੇ ਹਾਈ ਰਿਸਕ ਅਬਾਦੀ ਨੂੰ ਕਵਰ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਇਸ ਮੁਹਿੰਮ ਦਾ ਮਕਸਦ ਭਾਰਤ ਨੂੰ ਪੋਲੀਓ ਮੁੱਕਤ ਦੇਸ਼ ਦਾ ਦਰਜਾਂ ਬਰਕਰਾਰ ਰੱਖਣਾ ਹੈ । ਮੀਟਿੰਗ ਵਿੱਚ ਡਾ ਰਿਸ਼ੀ ਸ਼ਰਮਾਂ ਵੱਲੋ ਬਲਾਕਾਂ ਦੀ ਮਾਈਕਰੋਪਲੈਨ ਨੂੰ ਸਟੱਡੀ ਕਰਨ ਉਪਰੰਤ ਵੱਖ-ਵੱਖ ਗਤੀਵੀਧੀਆਂ ਤੋ ਟੈਟਨੈਸ ਡਿਪਥੀਰੀਆਂ ਟੀਕਾਕਰਨ ਬਾਰੇ ਜਾਣਕਾਰੀ ਦਿੱਤੀ । ਇਸ ਮੋਕੇ ਡਾ. ਜੀ.ਐਸ. ਕਪੂਰ ਜਿਲਾ ਟੀਕਾਕਰਨ ਅਫਸਰ ਵੱਲੋ ਐਨ.ਆਈ.ਡੀ. ਦਿਵਸ ਸਬੰਧੀ ਜਿਲੇ ਦੀਆਂ ਤਿਆਰੀਆਂ ਬਾਰੇ ਹਾਜਰੀਨ ਨੂੰ ਜਾਣਕਾਰੀ ਦਿੰਦੇ ਹੋਏ ਜਿਥੇ ਪਿਛਲੀ ਮੁਹਿੰਮ ਦੋਰਾਨ ਆਈਆਂ ਕਮੀਆਂ ਨੂੰ ਦੂਰ ਕਰਨ ਬਾਰੇ ਵੀ ਹਦਾਇਤ ਕਿੱਤੀ ਗਈ ।   

LEAVE A REPLY

Please enter your comment!
Please enter your name here