ਪੰਜਾਬ ਨਰਸਿੰਗ ਦਾ ਨਤੀਜਾ ਘੋਸ਼ਿਤ, 10 ਪੂਜੀਸ਼ਨਾਂ ਵਿੱਚੋਂ ਹਰਦੀਪ ਤੇ ਲਲਿਤਾ ਨੇ ਹਾਸਿਲ ਕੀਤੇ 2 ਸਥਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਸਿਖਲਾਈ ਸੰਸਥਾਂ ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਪੰਜਾਬ ਨਰਸਿੰਗ ਕੌਸਿਲ ਵੱਲੋ ਘੋਸ਼ਿਤ ਦੂਜਾ ਸਾਲ ਦਾ ਨਤੀਜਾਂ ਸ਼ਤ ਪ੍ਰਤੀਸ਼ਤ ਰਿਹਾ। ਇਸ ਸੰਸਥਾਂ ਦੀਆਂ ਦੋ ਵਿਦਿਆਰਥਣਾਂ ਵੱਲੋ ਪਹਿਲੀਆਂ 10 ਪੂਜੀਸ਼ਨਾਂ ਵਿੱਚ ਦੋ ਸਥਾਨ ਹਾਸਿਲ ਕਰਕੇ ਸੰਸਥਾਂ ਦਾ ਮਾਣ ਵਧਾਇਆ ਗਿਆ ਹੈ ।

Advertisements

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰੇਨੂੰ ਸੂਦ ਨੇ ਦੱਸਿਆ ਕਿ ਸੰਸਥਾਂ ਦੇ ਮਿਹਨਤੀ ਅਤੇ ਸਮਰਪਿਤ ਸਟਾਫ ਦੀ ਮਿਹਨਤ ਸਦਕਾ ਹੀ ਹਰਦੀਪ ਕੋਰ ਅਤੇ ਲਲਿਤਾ ਦੇਵੀ ਵਿਦਿਆਰਥਾਣਾਂ ਵੱਲੋ ਕਰਮਵਾਰ 1137 ਅਤੇ 1129 ਨੰਬਰ ਲੈ ਕੇ ਇਹ ਸਥਾਨ ਹਸਿਲ ਕੀਤਾ ਹੈ ।

ਉਹਨਾਂ ਸੰਸਥਾਂ ਦੀ ਪ੍ਰਿੰਸੀਪਲ ਪਰਮਜੀਤ ਕੋਰ ਅਤੇ ਸਟਾਫ ਨੂੰ ਵਧੀਆਂ ਨਤੀਜਾਂ ਆਉਣ ਤੇ ਮੁਬਾਰਿਕ ਬਆਦ ਦਿੰਦੇ ਹੋਏ ਭਵਿੱਖ ਵਿੱਚ ਹੋਰ ਮਿਹਨਤ ਤੇ ਲਗਨ ਨਾਲ ਕੰਮ ਕਰਨ ਦੀ ਬਚਨ ਵੱਧਤਾ ਤੇ ਜੋਰ ਦਿੱਤਾ ਤਾਂ ਜੋ ਇਸ ਸਸੰਥਾਂ ਤੇ ਸਿਖਿਆਰਥੀ ਸਿਖਲਾਈ ਲੈਣ ਲਈ ਉਪਰੰਤ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਮਰੱਥ ਹੋਣ ।  

LEAVE A REPLY

Please enter your comment!
Please enter your name here